Friday, January 20, 2017

ਠੇਕੇਦਾਰ ਮਜ਼ਦੂਰ ਐਸੋਸੀਏਸ਼ਨ ਨੇ ਦਿੱਤਾ ਕਾਂਗਰਸੀ ਉਮੀਦਵਾਰ ਕੋਟਲੀ ਨੂੰ ਸਮਰਥਨ

ਖੰਨਾ, 20 ਜਨਵਰੀ : ਠੇਕੇਦਾਰ ਮਜ਼ਦੂਰ ਐਸੋਸ਼ੀਏਸ਼ਨ (ਰਜਿ.) ਖੰਨਾ ਦੇ ਪ੍ਰਧਾਨ ਸ੍ਰ. ਬਲਵੰਤ ਸਿੰਘ ਮੋਟੇ ਦੀ ਅਗਵਾਈ ਹੇਠਾਂ ਵੱਡੀ

ਗਿਣਤੀ ਵਿੱਚ ਲੋਕਾਂ ਨੇ ਵਿਧਾਨ ਸਭਾ ਹਲਕਾ ਖੰਨਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਨੂੰ ਸਮਰਥਨ ਦੇਣ ਦਾ ਐਲਾਣ ਕਰਦਿਆਂ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਜਿੱਤਾਉਣ ਦਾ ਭਰੋਸਾ ਦਿਵਾਇਆ ਹੈ। ਖੰਨਾ ਖੁਰਦ ਰੋਡ 'ਤੇ ਰੱਖੀ ਭਰਵੀਂ ਮੀਟਿੰਗ ਵਿੱਚ ਬਲਵੰਤ ਸਿੰਘ ਮੋਟੇ ਨੇ ਕਿਹਾ ਕਿ ਅਸੀਂ ਸ੍ਰ. ਕੋਟਲੀ ਨੂੰ ਵੱਡੀ ਲੀਡ ਨਾਲ ਜਿਤਾਂਵਾਗੇ। ਇਸ ਮੌਕੇ 'ਤੇ ਬੋਲਦਿਆਂ ਸ੍ਰ. ਕੋਟਲੀ ਨੇ ਕਿਹਾ ਕਿ ਕਾਂਗਰਸ ਪਾਰਟਂ ਦ ਸਰਾਕਰ ਆਉਣ 'ਤੇ ਹਰ ਵਰਗ ਨੂੰ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਦੀ ਸਰਕਾਰ ਦੌਰਾਨ ਰੇਤਾ, ਬਜ਼ਰੀ ਆਦਿ ਦੇ ਭਾਅ ਅਸਮਾਨੀ ਛੂਹਣ ਕਾਰਨ ਠੇਕੇਦਾਰਾਂ ਅਤੇ ਮਜ਼ਦੂਰਾਂ ਨੂੰ ਬੇਕਾਰੀ ਦੇ ਦਿਨ ਕੱਟਣ ਲਈ ਮਜ਼ਬੂਰ ਹੋਣਾ ਪਿਆ ਪਰ ਕਾਂਗਰਸ ਦੀ ਸਰਕਾਰ ਆਉਣ 'ਤੇ ਅਜਿਹਾ ਨਹੀਂ ਹੋਵੇਗਾ ਅਤੇ ਹਰ ਕਿਸੇ ਲਈ ਰੁਜ਼ਗਾਰ ਮੁਹਈਆ ਹੋਵੇਗਾ। ਇਸ ਮੌਕੇ 'ਤੇ ਨਗਰ ਕੌਸਲ ਖੰਨਾ ਦੇ ਪ੍ਰਧਾਲ ਵਿਕਾਸ ਮਹਿਤਾ, ਕੁਲਵੰਡ ਸਿੰਘ, ਯਾਦਵਿੰਦਰ ਸਿੰਘ ਲਿਬੜਾ, ਚੇਅਰਮੈਨ ਭਲਿੰਦਰ ਸਿੰਘ ਭੰਡਾਲ, ਅਜਮੇਰ ਸਿੰਘ ਅਤੇ ਭਗਵਾਂਨ ਸਿੰਘ ਸਰਪ੍ਰਸਤ ਐਸੋਸੀਏਸ਼ਨ, ਇੰਦਰਜੀਤ ਸਿੰਘ, ਚੇਤ ਸਿੰਘ ਮਠਾੜੂ, ਕਰਮਜੀਤ ਸਿੰਘ, ਸਵਿੰਦਰ ਸਿੰਘ, ਗਿਆਨ ਸਿੰਘ ਲੋਟੇ, ਬੁੱਧ ਸਿੰਘ, ਰਾਜ ਸਾਹਨੇਵਾਲੀਆ, ਹਰਦੀਪ ਸਿੰਘ ਨੀਨੂੰ, ਜਸਵਿੰਦਰ ਸਿੰਘ ਗੈਂਦੂ, ਜੀਤ ਸਿੰਘ, ਦਰਸ਼ਨ ਸਿੰਘ, ਹਰਭਜਨ ਸਿੰਘ, ਕੁਲਦੀਪ ਸਿੰਘ ਬਾੜੇ, ਪਰਮਜੀਤ ਸਿੰਘ ਸਰਪੰਚ, ਮਲਕੀਤ ਸਿੰਘ, ਲਖਵਿੰਦਰ ਸਿੰਘ ਲੱਖੀ, ਹਰਜਿੰਦਰ ਸਿੰਘ, ਰਾਮ ਸਿੰਘ ਗਿੱਲ, ਗੋਲਡੀ ਬੈਨੀਪਾਲ, ਜੁਗਰਾਜ ਸਿੰਘ, ਅਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ।