- 7 ਜੁਲਾਈ, 2017: ਜੀ ਐਸ ਟੀ ਲਾਗੂ ਹੋਣ ਤੋਂ ਬਾਅਦ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਿਡ ਨੇ ਮਿਉਂਸਪਲ ਕਾਰੋਪਰੇਸ਼ਨ,ਮਿਉਂਸਪਲ ਕਮੇਟੀ ਅਤੇ ਨਗਰ ਪੰਚਾਇਤਾਂ ਦੇ ਅਧੀਨ ਆਉਣ ਵਾਲੀ ਅਬਾਦੀ 'ਤੇ ਬਿਜਲੀ ਦੀ ਖਪਤ 'ਤੇ ਲੱਗਣ ਵਾਲੀ ਚੁੰਗੀ ਖਤਮ ਕਰ ਦਿੱਤੀ ਹੈ। ਪਹਿਲਾਂ ਇਹ ਚੁੰਗੀ 10 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਲਗਾਈ ਜਾਂਦੀ ਸੀ। ਖੇਤੀਬਾੜੀ 'ਤੇ ਇਹ ਚੁੰਗੀ ਪਹਿਲਾਂ ਤੋਂ ਹੀ ਖ਼ਤਮ ਸੀ। ਇਸ ਚੁੰਗੀ ਤੋਂ ਆਮਦਨ 100 ਕਰੋੜ ਤੋਂ ਜ਼ਿਆਦਾ ਸੀ ਤੇ 2016-17 ਵਰ੍ਹੇ ਦੌਰਾਨ ਇਸ ਤੋਂ ਆਮਦਨ 128 ਕਰੋੜ ਰੁਪਏ ਪਹੁੰਚ ਗਈ ਸੀ। ਇਹ ਚੁੰਗੀ ਖ਼ਤਮ ਹੋਣ ਦੇ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਹੈ।