ਪਿੰਡ ਮਾਨੂੰਪੁਰ ਵਿਖੇ ਸ਼ੀਤਲਾ ਮਾਤਾ ਮੰਦਰ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 23 ਮਾਰਚ ਦਿਨ ਸ਼ੁਕਰਵਾਰ ਨੂੰ ਮੰਦਰ ਦੇ ਮੁੱਖ ਪ੍ਰਬੰਧਕ ਬਾਬਾ ਸੰਤ ਸਿੰਘ ਜੀ ਯੋਗ ਅਗਵਾਈ ਹੇਠ 16ਵਾਂ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੁੱਖ ਪ੍ਰਬੰਧਕ ਬਾਬਾ ਸੰਤ ਸਿੰਘ ਜੀ ਨੇ ਦੱਸਿਆ ਕਿ ਇਸ ਜਾਗਰਣ ਵਿਚ ਇੰਟਰਨੈਸ਼ਨਲ ਗਾਇਕ ਸਰਦੂਲ ਸਿਕੰਦਰ ਆਪਣੀ ਬੁਲੰਦ ਆਵਾਜ ਵਿਚ ਮਾਂ ਭਗਵਤੀ ਦੀਆਂ ਭੇਟਾਂ ਦਾ ਸਾਰੀ ਰਾਤ ਬਾਖੂਬੀ ਗੁਣਗਾਨ ਕਰਨਗੇ। ਇਸ ਮੌਕੇ ਹਰਦੀਪ ਖੰਨਾ, ਵਿੱਕੀ ਐਂਡ ਪਾਰਟੀ 'ਤੇ ਹੋਰ ਨਾਮੀ ਕਲਾਕਾਰ ਅਤੇ ਭਜਨ ਮੰਡਲੀਆਂ ਵੀ ਸ਼ਾਮਲ ਹੋ ਕੇ ਮਾਤਾ ਰਾਣੀ ਦਾ ਗੁਣਗਾਨ ਕਰਨਗੀਆਂ। ਇਸ ਤੋਂ ਇਲਾਵਾ ਰਾਜੂ ਦੁਗੱਲ ਐੰਡ ਪਾਰਟੀ ਖੰਨਾਂ ਵੱਲੋਂ ਤਾਰਾ ਰਾਣੀ ਦੀ ਕਥਾ ਸੁਣਾਈ ਜਾਵੇਗੀ। ਇਸ ਤੋਂ ਪਹਿਲਾ ਰਾਤ 8 ਵਜੇ ਮੰਦਰ 'ਚ ਮਾਂ ਭਗਵਤੀ ਦੀ ਜੋਤ ਪ੍ਰਚੰਡ ਕਰਨ ਦੀ ਰਸਮ ਸਵਾਮੀ ਸਚਿਦਾਨੰਦ ਜੀ ਮਹਾਰਾਜ ਗੌਂਸੂ ਕੀ ਖੂਹੀ ਖੰਨੇ ਵਾਲਿਆ ਵੱਲੋਂ ਅਦਾ ਕੀਤੀ ਜਾਵੇਗੀ। ਇਸ ਮੌਕੇ ਅਤੁੱਟ ਲੰਗਰ ਵੀ ਵਰਤੇਗਾ।