ਕੇਂਦਰ ਸਰਕਾਰ ਵੱਲੋਂ ਟਰੱਕਾਂ ਅਤੇ ਟਰਾਲੀਆਂ 'ਚ ਮਾਲ ਲੋਡ ਕਰਨ ਦੀ ਸਮਰੱਥਾ 'ਚ ਕੇਂਦਰ ਸਰਕਾਰ ਵੱਲੋਂ ਵਾਧਾ ਕਰਨ ਦੇ ਫ਼ੈਸਲੇ ਦਾ ਟਰਾਂਸਪੋਰਟਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਟਰੱਕ ਮਾਲਕਾਂ ਅਤੇ ਟਰਾਂਸਪੋਰਟਰਾਂ ਦੀਆਂ ਕਈ ਦਹਾਕੇ ਪੁਰਾਣੀ ਮੰਗ ਪੂਰੀ ਕਰਨ ਦੇ ਫ਼ੈਸਲੇ ਦੇ ਸੰਬੰਧ 'ਚ ਮੰਗਲਵਾਰ ਨੂੰ ਇਲਾਕੇ ਦੇ ਟਰਾਂਸਪੋਰਟਰਾਂ ਵੱਲੋਂ ਜੀ.ਟੀ ਰੋਡ ਸਥਿਤ ਮਾਰਕਫੈਡ ਘੀ ਮਿਲ ਨਜ਼ਦੀਕ ਡੀ.ਆਰ ਟਰਾਂਸਪੋਰਟ, ਖੰਨਾ 'ਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਟਰਾਂਸਪੋਰਟਰਾਂ ਨੇ ਕੇਂਦਰ ਸਰਕਾਰ ਅਤੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ ਟਰੱਕਾਂ 'ਚ ਮਾਲ ਲੋਡ ਕਰਨ ਦੀ ਲਿਮਿਟ 'ਚ ਵਾਧਾ ਕਰਨ ਦੇ ਪ੍ਰਸਤਾਵ ਦੀ ਸ਼ਲਾਘਾ ਕੀਤੀ ਗਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਆਰ ਟਰਾਂਸਪੋਰਟ ਦੇ ਮਾਲਕ ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਟਰੱਕਾਂ ਦੇ ਮਾਲ ਲੋਡ ਕਰਨ ਦੇ 1959 ਵਾਲੇ ਨਿਯਮ ਹੀ ਚੱਲਦੇ ਆ ਰਹੇ ਹਨ। ਜਿਸ ਨਾਲ ਟਰੱਕਾਂ ਵਾਲਿਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਟਰੱਕਾਂ ਦੀ ਕੀਮਤ, ਪੁਰਜੇ, ਡੀਜ਼ਲ ਤੇ ਹੋਰ ਸਮਾਨ ਮਹਿੰਗਾ ਹੋਣ ਕਰਕੇ ਟਰਾਂਸਪੋਰਟਰਾਂ ਦਾ ਆਰਥਿਕ ਨੁਕਸਾਨ ਹੁੰਦਾ ਸੀ। ਸਰਕਾਰ ਦੇ ਇਸ ਫ਼ੈਸਲੇ ਨਾਲ ਓਵਰਲੋਡ ਦੇ ਮਾਮਲੇ ਘੱਟਣਗੇ ਤੇ ਟਰੱਕਾਂ ਵਾਲਿਆਂ ਦੀ ਕਮਾਈ 'ਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਮਹਿੰਗਾਈ ਘੱਟੇਗੀ ਤੇ ਆਮ ਲੋਕਾਂ ਨੂੰ ਰਾਹਤ ਮਿਲੇਗੀ। ਇਸ ਮੌਕੇ ਅਮਰਜੀਤ ਸਿੰਘ ਖੱਟੜਾ, ਰਾਜਵਿੰਦਰ ਸਿੰਘ, ਪਰਮਜੀਤ ਸਿੰਘ ਜਲਣਪੁਰ, ਮਨਜੀਤ ਸਿੰਘ, ਨਵਤੇਜ ਸਿੰਘ ਖੱਟੜਾ, ਮਲਕੀਤ ਸਿੰਘ ਬੋਪਰਾਏ, ਰਾਕੇਸ਼ ਕੁਮਾਰ, ਇੰਦਰ ਸਿੰਘ, ਸੁਖਬੀਰ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ ਭੜੀ, ਜਸਵਿੰਦਰਪਾਲ ਸਿੰਘ, ਗੁਰਦਿਆਲ ਸਿੰਘ ਜਲਣਪੁਰ, ਹਰਦਿਆਲ ਸਿੰਘ ਨੰਬਰਦਾਰ ਸਲਾਣੀ ਆਦਿ ਤੋਂ ਇਲਾਵਾ ਹੋਰ ਟਰਾਂਸਪੋਰਟਰ ਮੌਜੂਦ ਹਾਜ਼ਰ ਸਨ। ਲੋਕ ਚਰਚਾ ਕਿਆ ਬਾਤ