Wednesday, June 13, 2018

ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ

ਪਿੰਡ ਬੂਥਗੜ ਦੇ ਨੋਜਵਾਨਾਂ ਵੱਲੋਂ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਵਿਖੇ ਪੰਜ ਦਿਨਾਂ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ
ਤੇ ਆਖ਼ਰੀ ਦਿਨ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ 'ਚ ਇਲਾਕੇ ਦੇ 62 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਮੁੱਖ ਮਹਿਮਾਨ ਵੱਜੋਂ ਜਸਬੀਰ ਕੌਰ ਬੈਦਵਾਣ ਨੇ ਸ਼ਿਰਕਤ ਕੀਤੀ। ਜੱਜਾਂ ਦੀ ਭੂਮਿਕਾ ਸੋਚ ਦੀ ਸ਼ਕਤੀ ਦੇ ਸੰਪਾਦਕ ਦਲਜੀਤ ਸਿੰਘ ਅਰੋੜਾ, ਕੁਲਵਿੰਦਰ ਸਿੰਘ ਰਾਏ ਤੇ ਪੱਗ ਪਰਮੋਟਰ ਜਸਵਿੰਦਰਪਾਲ ਸਿੰਘ ਦੀਵਾਨਾ ਨੇ ਅਦਾ ਕੀਤੀ। ਮੁਕਬਾਲੇ ਲਈ ਬੱਚਿਆਂ ਨੂੰ ਤਿੰਨ ਭਾਗਾਂ ਐੱਸ 7 ਤੋਂ 12 ਸਾਲ, ਐੱਮ 13 ਤੋਂ 15 ਸਾਲ ਤੇ ਐੱਲ 16 ਸਾਲ ਤੋਂ ਵੱਧ 'ਚ ਵੰਡਿਆ ਗਿਆ।  ਜੇਤੂ ਬੱਚਿਆਂ ਨੂੰ ਪੱਗਾਂ ਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ ਤੇ ਹਿੱਸਾ ਲੈਣ ਵਾਲੇ ਬੱਚਿਆਂ ਦੀ ਮੈਡਲ ਤੇ ਸਰਟੀਫਿਕੇਟ ਦੇ ਕੇ ਹੌਸਲਾ ਅਫ਼ਜਾਈ ਕੀਤੀ ਗਈ। ਕੇਸ ਰੱਖਣ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ। ਕੈਂਪ ਦਾ ਉੱਤਮ ਕਰਨ ਵਾਲੇ ਨੋਜਵਾਨ ਗੁਰਕਰਮ ਸਿੰਘ ਭੱਟੀ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਪੱਗ ਬੰਨਣ ਲਈ ਉਤਸ਼ਾਹਿਤ ਕਰਨ ਲਈ ਲਗਾਤਰ ਤਿੰਨ ਸਾਲਾਂ ਤੋਂ ਉਪਰਾਲਾ ਕਰ ਰਹੇ ਹਾਂ। ਆਏ ਸਾਲ ਬੱਚਿਆਂ ਦੇ ਭਾਗ ਲੈਣ ਦੀ ਗਿਣਤੀ ਵੱਧ ਰਹੀ ਹੈ। ਇਸ ਕੰਮ 'ਚ ਕੁਲਜੀਤ ਸਿੰਘ ਮਾਂਗਟ, ਰੋਮੀ ਗਰੇਵਾਲ, ਜਗਜੀਤ ਸਿੰਘ, ਗੁਰਵਿੰਦਰ ਸਿੰਘ ਸਹਿਯੋਗ ਦਿੰਦੇ ਹਨ। ਛੋਟੇ ਬੱਚਿਆਂ ਵੱਲੋਂ ਸ਼ਬਦ ਗਾਇਨ ਰਾਹੀਂ ਦਸਤਾਰ ਦੀ ਮਹੱਤਤਾ ਵੀ ਦੱਸੀ ਗਈ। ਜਸਬੀਰ ਕੌਰ ਬੈਦਵਾਣ ਨੇ ਕਿਹਾ ਕਿ ਦਸਤਾਰ ਸਾਡੇ ਗੁਰੂਆਂ ਵੱਲੋਂ ਬਖ਼ਸੀ ਦਾਤ ਹੈ। ਪੱਗ ਨਾਲ ਹੀ ਦੁਨੀਆਂ ਭਰ 'ਚ ਸਿੱਖਾਂ ਦੀ ਪਹਿਚਾਣ ਹੈ। ਦਸਤਾਰ ਸਿਖਲਾਈ ਤੇ ਦਸਤਾਰ ਸਜਾਉਣ ਦੇ ਮੁਕਾਬਲੇ ਸਾਡੇ ਵਿਰਸੇ ਤੇ ਵਿਰਾਸਤ ਨੂੰ ਸਾਂਭਣ ਦਾ ਚੰਗਾ ਉਪਰਾਲਾ ਹੈ। ਐੱਲ ਵਰਗ 'ਚ ਗੁਰਕੀਰਤ ਸਿੰਘ ਨੇ ਪਹਿਲਾ, ਨਵਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਐੱਸ ਵਰਗ 'ਚ ਸਾਹਿਜਜੋਤ ਸਿੰਘ ਤੇ ਰਮਨਜੋਤ ਸਿੰਘ ਨੇ ਪਹਿਲ, ਜਗਜੀਤ ਸਿੰਘ ਤੇ ਅੰਤਰਜੋਤ ਸਿੰਘ ਨੇ ਦੂਜਾ ਤੇ ਅਮਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਐੱਮ ਵਰਗ 'ਚ ਰਾਜਵੀਰ ਸਿੰਘ ਨੇ ਪਹਿਲਾ, ਸੁਬਪ੍ਰੀਤ ਸਿੰਘ ਨੇ ਦੂਜਾ ਤੇ ਹਰਮਨਪੀ੍ਰਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸਟੇਜ ਦੀ ਭੂਮਿਕਾ ਮਾ. ਦਵਿੰਦਰ ਸਿੰਘ ਗਰੇਵਾਲ ਨੇ ਨਿਭਾਈ। ਇਸ ਮੌਕੇ ਲੇਖਿਕਾ ਕੰਵਲ ਭੱਟੀ, ਜਸਵੀਰ ਸਿੰਘ ਲਾਲੀ ਮੁੱਖ ਸੇਵਾਦਾਰ ਗੁਰਦੁਆਰਾ ਪ੍ਰਬੰਧਕੀ ਕਮੇਟੀ, ਪੰਚ ਚਰਨਜੀਤ ਸਿੰਘ ਮਾਂਗਟ, ਹਰਸਿਮਰਨਜੋਤ ਸਿੰਘ ਜੇਈ, ਰਾਜਿੰਦਰ ਸਿੰਘ ਪੱਪੂ, ਬਲਵਿੰਦਰ ਸਿੰਘ ਗਰੇਵਾਲ, ਨਾਥ ਸਿੰਘ, ਉੱਤਮ ਸਿੰਘ, ਗੁਰਬਚਨ ਸਿੰਘ, ਤਿਰਲੋਚਨ ਸਿੰਘ ਆਦਿ ਹਾਜ਼ਰ ਸਨ।