Wednesday, June 13, 2018

ਮਲੇਰੀਆ ਬੁਖ਼ਾਰ ਸਬੰਧੀ ਕੈਂਪ ਲਗਾਇਆ

Chc
ਮਾਨੂੰਪੁਰ ਡਾ. ਮਨੋਹਰ ਲਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਇਕੋਲਾਹਾ ਅਧੀਨ ਆਉਂਦੇ ਪਿੰਡ ਨਰੈਣਗੜ੍ਹ 'ਚ ਮਲੇਰੀਆ ਬੁਖ਼ਾਰ ਸਬੰਧੀ ਕੈਂਪ ਲਗਾਇਆ ਗਿਆ। ਜਿਸ 'ਚ ਸਿਵਲ ਸਰਜਨ ਦਫ਼ਤਰ ਲੁਧਿਆਣਾ ਤੋਂ ਆਏ ਹੈਲਥ ਇੰਸਪੈਕਟਰ ਪ੍ਰੇਮ ਸਿੰਘ ਤੇ ਵਰਿੰਦਰਮੋਹਨ ਨੇ ਮਲੇਰੀਆ ਤੋਂ ਬਚਾਅ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਮੱਛਰਾਂ ਤੋਂ ਬਚਾਅ ਸਬੰਧੀ ਦੱਸਿਆ। ਉਨ੍ਹਾਂ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣ, ਮੱਛਰ ਮਾਰਨ ਵਾਲੀਆਂ ਦਵਾਈਆਂ ਦੀ ਵਰਤੋਂ ਕਰਨ, ਮੱਛਰ ਦਾਨੀਆਂ ਵਰਤਣ ਤੇ ਪੂਰੇ ਕੱਪੜੇ ਪਾ ਕੇ ਸ਼ਰੀਰ ਢੱਕ ਕੇ ਰੱਖਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਕ ਹਫਤੇ ਤੋਂ ਵੱਧ ਕੂਲਰਾਂ, ਟੈਕੀਆਂ, ਗਮਲਿਆਂ ਤੇ ਟੁੱਟੇ ਭਾਂਡਿਆਂ 'ਚ ਪਾਣੀ ਨਾ ਖੜ੍ਹਨ ਦਿੱਤਾ ਜਾਵੇ ਤੇ ਹਰ ਸ਼ੁਕਰਵਾਰ ਨੂੰ ਡਰਾਈ ਡੇਅ ਮਨਾਇਆ ਜਾਵੇ। ਇਸ ਮੌਕੇ ਕ੍ਰਿਪਾਲ ਕੌਰ ਐੱਲਐੱਚਵੀ, ਰੁਪਿੰਦਰ ਕੌਰ ਏਐੱਨਐੱਮ, ਫਾਰਮਾਸਿਸਟ ਮਨਪ੍ਰੀਤ ਕੌਰ ਕੁਲਾਰ, ਕੁਲਦੀਪ ਕੌਰ, ਰਾਜਵਿੰਦਰ ਕੌਰ, ਗੁਰਕੀਰਤ ਕੌਰ ਆਦਿ ਹਾਜ਼ਰ ਸਨ।