Wednesday, June 13, 2018

ਪੈਨਸ਼ਨਰਜ ਐਸੋਸੀਏਸ਼ਨ ਦੀ ਮਹੀਨਾਵਾਰ ਬੈਠਕ

Power com
ਪੈਨਸ਼ਨਰਜ ਐਸੋਸੀਏਸ਼ਨ ਦੀ ਮਹੀਨਾਵਾਰ ਬੈਠਕ ਪ੍ਰੇਮ ਭੰਡਾਰੀ ਪਾਰਕ ਖੰਨਾ 'ਚ ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੋਹੀ ਨੇ ਦੱਸਿਆ ਕਿ ਪਿੱਛਲੇ ਦਿਨੀਂ ਰਾਮ ਆਸਰਾ ਸਿੰਘ ਉੱਪ ਮੰਡਲ ਕਲਰਕ ਤੇ ਜਗਪਾਲ ਸਿੰਘ ਸ਼ਰਮਾ ਦੀ ਪਤਨੀ ਕੰਚਨ ਸ਼ਰਮਾ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਜਥੇਬੰਦੀ ਵੱਲੋਂ ਮੋਨ ਧਾਰ ਕੇ ਉਨ੍ਹਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਨਵੇਂ ਪਾਵਰਕਾਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਨੂੰ ਅਹੁਦਾ ਸੰਭਾਲਣ 'ਤੇ ਵਧਾਈ ਦਿੰਦੇ ਹੋਏ ਅਪੀਲ ਕੀਤੀ ਕਿ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਜਲਦੀ ਪ੍ਰਵਾਨ ਕੀਤੀਆਂ ਜਾਣ। ਇਸ ਮੌਕੇ ਬੂਟਾ ਸਿੰਘ, ਨਛੱਤਰ ਸਿੰਘ, ਜਸਵੰਤ ਰਾਏ, ਲਾਲ ਸਿੰਘ ਬੀਜਾ, ਅਵਤਾਰ ਸਿੰਘ, ਸੁਖਦੇਵ ਸਿੰਘ, ਪ੍ਰੀਤਮ ਸਿੰਘ, ਨੇਤਰ ਸਿੰਘ ਫੈਜਗੜ੍ਹੀਆ, ਇੰਦਰਜੀਤ ਸਿੰਘ ਅਕਾਲ, ਪਾਲ ਸਿੰਘ ਮੁੰਡੀ ਆਦਿ ਹਾਜ਼ਰ ਸਨ।