ਹਲਕਾ ਅਮਲੋਹ ਦੇ ਦੋ ਸ਼ਹਿਰਾਂ ਮੰਡੀ ਗੋਬਿੰਦਗੜ੍ਹ ਤੇ ਅਮਲੋਹ ਨੂੰ ‘ਸਮਾਰਟ ਸਿਟੀ` ਬਣਾਇਆ ਜਾਵੇਗਾ ਅਤੇ ਵਿਸ਼ੇਸ਼ ਕਰਕੇ ਮੰਡੀ ਗੋਬਿੰਦਗੜ੍ਹ ਨੂੰ ਸੁੰਦਰ ਤੇ ਹਰਿਆ/ਭਰਿਆ ਬਨਾਉਣ ਲਈ ਸਾਰੇ ਸ਼ਹਿਰ ‘ਚ ਰੁੱਖ ਲਾਏ ਜਾਣਗੇ। ਇਸ ਤੋਂ ਇਲਾਵਾ ਤੋਂ ਜੀ. ਟੀ. ਰੋਡ ਦੇ ਦੋਹੀਂ ਪਾਸੇ ਭਾਦਲੇ ਦੇ ਟੋਟੇ ਤੋਂ ਲੈਕੇ ਭਖੜਾ ਨਹਿਰ ਤੱਕ ਫੁੱਲ/ਬੂਟੇ, ਘਾਹ ਤੇ ਇਟਰਲੌਕਿੰਗ ਟਾਇਲਾਂ ਲਾਈਆਂ ਜਾਣਗੀਆਂ।
ਇਹ ਵਿਚਾਰ ਹਲਕਾ ਅਮਲੋਹ ਦੇ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਹਰਿਆ/ਭਰਿਆ ਤੇ ਸੁੰਦਰ ਸ਼ਹਿਰ (ਸਮਾਰਟ ਸਿਟੀ) ਬਨਾਉਣ ਲਈ ਉਨ੍ਹਾਂ ਨੇ ਜਿਥੇ ਨਗਰ ਕੌਂਸਲ ਨੂੰ ਹਿਦਾਇਤਾਂ ਦਿੱਤੀਆਂ ਹਨ, ਉਥੇ ਇਸ ਵਿਸ਼ਾਲ ਕਾਰਜ ਨੂੰ ਪੂਰਾ ਕਰਨ ਲਈ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਤੋਂ ਇਲਾਵਾ ਸ਼ਹਿਰ ਦੇ ਸਨਅਤਕਾਰਾਂ, ਸਮਾਜ ਸੇਵੀ ਸੰਸਥਾਵਾਂ, ਵਪਾਰੀਆਂ ਤੇ ਨਾਮਵਰ ਵਿਅੱਕਤੀਆਂ ਦਾ ਵੀ ਸਹਿਯੋਗ ਲਿਆ ਜਾਵੇਗਾ।