Saturday, August 4, 2018

ਕੀ ਗੈਰਕਾਨੂੰਨੀ ਟਰੈਵਲ ਕੰਸਲਟੈਂਸੀ ਏਜੰਸੀਆਂ ਅਤੇ ਆਈਲੈਟਸ ਸੈਂਟਰਾਂ ਦੀ ਬਹੁਗਿਣਤੀ 'ਚ ਭਰਮਾਰ

ਲਾਇਸੰਸ ਨਜਾਇਜ਼ ਤੌਰ 'ਤੇ ਆਇਲੈਟਸ ਸੈਂਟਰ ਅਤੇ ਟਰੈਵਲ ਕੰਸਲਟੈਂਸੀ ਦਾ ਕਾਰੋਬਾਰ ਚਲਾਉਣ 'ਤੇ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਸ਼ਹਿਰ 'ਚ ਅਣਅਧਿਕਾਰਤ ਆਈਲੈਟਸ ਸੈਂਟਰ ਅਤੇ ਟਰੈਵਲ ਕੰਸਲਟੈਂਸੀ ਏਜੰਸੀਆਂ ਬੜੀ ਤੇਜ਼ੀ ਦੇ ਨਾਲ ਖੁੱਲ੍ਹਦੇ ਜਾ ਰਹੇ ਹਨ। ਸ਼ਹਿਰ 'ਚ ਐਜੂਕੇਸ਼ਨ ਸੈਂਟਰਾਂ ਦੀ ਹੱਬ ਵਜੋਂ ਮਸ਼ਹੂਰ ਗੁਰੂ ਤੇਗ਼ ਬਹਾਦਰ (ਜੀ.ਟੀ.ਬੀ) ਮਾਰਕਿਟ 'ਚ ਸਥਿਤ ਬਹੁਮੰਜ਼ਿਲਾ ਬਿਲਡਿੰਗਾਂ 'ਚ ਗੈਰਕਾਨੂੰਨੀ ਟਰੈਵਲ ਕੰਸਲਟੈਂਸੀ ਏਜੰਸੀਆਂ ਅਤੇ ਆਈਲੈਟਸ ਸੈਂਟਰਾਂ ਦੀ ਬਹੁਗਿਣਤੀ 'ਚ ਭਰਮਾਰ ਹੈ। ਪਿਛਲੇ ਕਾਫ਼ੀ ਸਮੇਂ ਸ਼ਹਿਰ 'ਚ ਚੱਲ ਰਹੇ ਗੈਰਕਾਨੂੰਨੀ ਆਈਲੈਟਸ ਸੈਂਟਰਾਂ ਅਤੇ ਟਰੈਵਲ ਏਜੰਸੀਆਂ ਦੇ ਸੰਚਾਲਕਾਂ ਦੇ ਖ਼ਿਲਾਫ਼ ਖੰਨਾ ਪੁਲਿਸ ਨੇ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਜੀਟੀਬੀ ਮਾਰਕਿਟ ਸਥਿਤ ਕਰੀਬ ਡੇਢ ਦਰਜਨ ਆਈਲੈਟਸ ਸੈਂਟਰਾਂ ਤੇ ਛਾਪਾਮਾਰੀ ਕਰਕੇ ਪੁਲਿਸ ਨੇ ਸੰਬੰਧਿਤ ਰਿਕਾਰਡ ਕਬਜ਼ੇ ਚ ਲੈ ਕੇ ਕਈ ਸੈਂਟਰ ਸੰਚਾਲਕਾਂ ਨੂੰ ਕਾਬੂ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਹੈ।   ਭੋਲੇ ਭਾਲੇ ਲੋਕਾਂ ਨੂੰ ਟਰੈਵਲ ਏਜੰਟਾਂ ਦੀ ਧੋਖਾਧੜੀ ਤੋਂ ਬਚਾਉਣ ਅਤੇ ਟਰੈਵਲ ਏਜੰਟਾਂ ਦੀਆਂ ਗਤੀਵਿਧੀਆਂ ਤੇ ਨਿਗਰਾਨੀ ਰੱਖਣ ਲਈ ਪ੍ਰਦੇਸ਼ ਸਰਕਾਰ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2014 ਲਾਗੂ ਕੀਤਾ ਗਿਆ ਹੈ। ਇਸ ਐਕਟ ਦੀ ਸਖ਼ਤੀ ਨਾਲ ਪਾਲਣਾ ਕਰਨ ਸਬੰਧੀ ਸਰਕਾਰ ਵੱਲੋਂ ਆਈਲੈਟਸ ਕਰਵਾਉਣ ਵਾਲੇ ਸਟੱਡੀ ਸੈਂਟਰਾਂ ਅਤੇ ਟਰੈਵਲ ਏਜੰਸੀਆਂ ਚਲਾਉਣ ਵਾਲੇ ਸੰਚਾਲਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਬਿਨਾਂ ਲਾਇਸੰਸ ਟਰੈਵਲ ਏਜੰਸੀਆਂ ਅਤੇ ਆਈਲੈਟਸ ਸਟੱਡੀ ਸੈਂਟਰ ਚਲਾਉਣਾ ਗੈਰ ਕਾਨੂੰਨੀ ਹੈ ਅਤੇ ਜੇਕਰ ਕੋਈ ਵਿਅਕਤੀ ਅਜਿਹੀ ਗਤੀਵਿਧੀ 'ਚ ਸ਼ਾਮਲ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤੀ ਨਾਲ ਪੁਲਿਸ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਮੁਤਾਬਿਕ ਕੁਝ ਸਮਾਂ ਪਹਿਲਾਂ ਖੰਨਾ ਪੁਲਿਸ ਵੱਲੋਂ ਆਈਲੈਟਸ ਸਟੱਡੀ ਸੈਂਟਰਾਂ ਅਤੇ ਟਰੈਵਲ ਕੰਸਲਟੈਂਸੀ ਏਜੰਸੀ ਸੰਚਾਲਕਾਂ ਖ਼ਿਲਾਫ਼ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ। ਪ੍ਰੰਤੂ ਜ਼ਿਆਦਾਤਰ ਸੰਚਾਲਕਾਂ ਵੱਲੋਂ ਲਾਇਸੰਸ ਸਬੰਧੀ ਅਪਲਾਈ ਕੀਤੇ ਜਾਣ ਬਾਰੇ ਕਹਿੰਦੇ ਹੋਏ ਸੰਬੰਧਿਤ ਦਸਤਾਵੇਜ਼ ਪੇਸ਼ ਕਰਨ ਦਾ ਕੁਝ ਸਮਾਂ ਲਿਆ ਗਿਆ ਸੀ। ਸਮਾਂ ਦੀ ਮਿਆਦ ਪੂਰੀ ਹੋਣ ਬਾਦ ਖੰਨਾ ਪੁਲਿਸ ਵੱਲੋਂ ਅਣਅਧਿਕਾਰਤ ਆਈਲੈਟਸ ਸਟੱਡੀ ਸੈਂਟਰ ਅਤੇ ਟਰੈਵਲ ਕੰਸਲਟੈਂਸੀ ਏਜੰਸੀ ਸੰਚਾਲਕਾਂ ਖ਼ਿਲਾਫ਼ ਕਾਰਵਾਈ ਕਰਨ ਦੇ ਉਦੇਸ਼ ਨਾਲ ਡੀਐਸਪੀ ਸਪੈਸ਼ਲ ਬਰਾਂਚ ਸਰਬਜੀਤ ਕੌਰ ਬਾਜਵਾ, ਇੰਸਪੈਕਟਰ ਅਸ਼ਵਨੀ ਕੁਮਾਰ ਦੀ ਟੀਮ ਨੇ ਜੀ.ਟੀ.ਬੀ ਮਾਰਕਿਟ ਸਥਿਤ ਕਰੀਬ ਡੇਢ ਦਰਜਨ ਸਟੱਡੀ ਸੈਂਟਰਾਂ ਤੇ ਰੇਡ ਕੀਤੀ ਗਈ ਅਤੇ ਸੰਬੰਧਿਤ ਰਿਕਾਰਡ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ। ਤਫ਼ਤੀਸ਼ ਦੌਰਾਨ ਜੋ ਸੈਂਟਰ ਸੰਚਾਲਕ ਸੰਬੰਧਿਤ ਲਾਇਸੰਸ ਪੇਸ਼ ਕਰ ਸਕੇ ਉਨਾਂ ਨੂੰ ਛੱਡ ਦਿੱਤਾ ਗਿਆ ਅਤੇ ਲਾਇਸੰਸ ਤੇ ਰਿਕਾਰਡ ਪੇਸ਼ ਨਹੀਂ ਕਰ ਸਕਣ ਵਾਲੇ ਸੈਂਟਰ ਸੰਚਾਲਕਾਂ ਨੂੰ ਪੁਲਿਸ ਕਾਬੂ ਕਰਕੇ ਥਾਣੇ ਲੈ ਗਈ। ਇਸ ਦੇ ਬਾਦ ਸੰਬੰਧਿਤ ਸੈਂਟਰ ਸੰਚਾਲਕਾਂ ਵੱਲੋਂ ਜਲਦੀ ਰਿਕਾਰਡ ਪੇਸ਼ ਕਰਨ ਦੀ ਜ਼ਿੰਮੇਵਾਰੀ ਲੈਣ 'ਤੇ ਉਨਾਂ ਨੂੰ ਬੁੱਧਵਾਰ ਤੱਕ ਲਾਇਸੰਸ ਪੇਸ਼ ਕਰਨ ਦਾ ਸਮਾਂ ਦਿੱਤਾ ਸ਼ਹਿਰ 'ਚ ਅਣਅਧਿਕਾਰਤ ਤੌਰ 'ਤੇ ਚੱਲ ਰਹੇ ਆਈਲੈਟਸ ਸੈਂਟਰਾਂ ਅਤੇ ਟਰੈਵਲ ਕੰਸਲਟੈਂਸੀ ਏਜੰਸੀਆਂ ਦੇ ਸੰਬੰਧ 'ਚ ਪੁਲਿਸ ਜ਼ਿਲ੍ਹਾ ਖੰਨਾ ਦੇ ਨਵਨਿਯੁਕਤ ਐਸਐਸਪੀ ਧਰੁਵ ਦਹਿਆ ਦਾ ਕਹਿਣਾ ਹੈ ਕਿ ਗੈਰਕਾਨੂੰਨੀ ਤੌਰ 'ਤੇ ਆਈਲੈਟਸ ਸਟੱਡੀ ਸੈਂਟਰ ਅਤੇ ਟਰੈਵਲ ਕੰਸਲਟੈਂਸੀ ਏਜੰਸੀਆਂ ਚਲਾਉਣ ਤੇ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ। ਬਿਨਾਂ ਮਨਜ਼ੂਰੀ ਗੈਰਕਾਨੂੰਨੀ ਢੰਗ ਨਾਲ ਆਇਲੈਟਸ ਅਤੇ ਟਰੈਵਲ ਕੰਸਲਟੈਂਸੀ ਸੈਂਟਰ ਚਲਾਉਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਜਿਨ੍ਹਾਂ ਸਟੱਡੀ ਸੈਂਟਰ ਅਤੇ ਟਰੈਵਲ ਏਜੰਟਾਂ ਕੋਲ ਮੰਨਜੂਰਸ਼ੂਦ ਲਾਇਸੰਸ ਨਹੀਂ ਹੋਵੇਗਾ, ਉਸ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਗਿਰਫਤਾਰ ਕੀਤਾ ਜਾਵੇਗਾ। ਉਨਾਂ ਨੇ ਨਜਾਇਜ਼ ਕਾਰੋਬਾਰ ਕਰਨ ਵਾਲੇ ਸੈਂਟਰ ਸੰਚਾਲਕਾਂ ਨੂੰ ਸਾਫ਼ ਕਿਹਾ ਕਿ ਉਹ ਆਪਣੇ ਸੈਂਟਰ ਚਲਾਉਣ ਸਬੰਧੀ ਚਲਾਉਣ ਸਬੰਧੀ ਲਾਇਸੰਸ ਪੇਸ਼ ਕਰਨ ਨਹੀਂ ਤਾਂ ਉਹ ਅਣਅਧਿਕਾਰਤ ਸੈਂਟਰਾਂ ਨੂੰ ਬੰਦ ਕਰ ਦੇਣ ਜਾਂ ਫੇਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ। ਪੁਲਿਸ ਵੱਲੋਂ ਜ਼ੀਰੋ ਟਾਲਰੇਂਸ ਦੀ ਪਾਲਿਸੀ ਦੇ ਤਹਿਤ ਇਲਾਕੇ 'ਚ ਨਜਾਇਜ਼ ਕਾਰੋਬਾਰ ਅਤੇ ਲੋਕਾਂ ਨਾਲ ਧੋਖਾਧੜੀ ਕਰਨ ਨਹੀਂ ਦਿੱਤੀ ਜਾਵੇਗੀ। ਕਾਨੂੰਨ ਸਾਰੇ ਲੋਕਾਂ ਦੇ ਲਈ ਇੱਕ ਸਮਾਨ ਹੈ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।