ਖੰਨਾ, 5 ਅਗਸਤ
ਇਲਾਕੇ ਦੇ ਪ੍ਰਸਿੱਧ ਵਿਅਕਤੀਆਂ ਵਲੋਂ ਬਨਾਈ ਸੰਸਥਾ ਮਾਰਨਿੰਗ budies ਵਲੋਂ ਅੱਜ ਇਕ ਸਾਈਕਲ ਰੈਲੀ ਕੱਢੀ ਗਈ, ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਸੀ | ਕਲੱਬ ਦੇ ਅਹੁਦੇਦਾਰਾਂ ਮੋਹਿਤ ਗੋਇਲ ਪੌਾਪੀ, ਸੰਜੇ ਗੋਇਲ, ਅਮਨ ਗੁਪਤਾ, ਸੁਰਿੰਦਰ ਕੁਮਾਰ ਹਰਗਨਾ, ਅਨੁਰਾਗ ਗੁਪਤਾ ਨੇ ਦੱਸਿਆ ਅੱਜ ਦੇ ਸਮੇਂ ਵਿਚ ਜਿੱਥੇ ਨੌਜਵਾਨ ਨਸ਼ੇ ਦੀ ਦਲਦਲ ਵਿਚ ਧੱਸ ਕੇ ਆਪਣਾ ਜੀਵਨ ਵਿਅਰਥ ਗਵਾ ਰਹੇ ਹਨ, ਉੱਥੇ ਆਧੁਨਿਕ ਸਮੇਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਨੇ ਲੋਕਾਂ ਦੀ ਸਿਹਤ ਨੂੰ ਖਰਾਬ ਕਰ ਦਿੱਤਾ ਹੈ | ਪੌਾਪੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਕੱਢੀ ਗਈ ਸਾਈਕਲ ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਇਨ੍ਹਾਂ ਮੁੱਦਿਆਂ ਦੇ ਪ੍ਰਤੀ ਸੁਚੇਤ ਕਰਨਾ ਸੀ | ਇਹ ਸਾਈਕਲ ਰੈਲੀ ਮਲੇਰਕੋਟਲਾ ਰੋਡ ਚੌਾਕ ਤੋਂ ਸ਼ੁਰੂ ਹੋ ਕੇ ਇਕੋਲਾਹਾ, ਈਸੜੂ, ਅਲੂਣਾ ਤੋਲਾ ਪਹੁੰਚ ਕੇ ਸਮਾਪਤ ਹੋਈ, ਜਿਸ ਦੇ ਰਸਤੇ 'ਚ ਆਉਣ ਵਾਲੇ ਲੋਕਾਂ ਨੂੰ ਸੰਸਥਾ ਵਲੋਂ ਨਸ਼ਿਆਂ ਵਿਰੁੱਧ ਅਤੇ ਸਹਿਤ ਪ੍ਰਤੀ ਜਾਗਰੂਕ ਕੀਤਾ ਗਿਆ | ਇਸ ਮੌਕੇ ਰਮਨ ਗੁਪਤਾ, ਮੋਹਿਤ ਗੋਇਲ,ਰੰਜਨ ਸੂਦ, ਸੰਜੇ ਗੋਇਲ, ਹਰਮਨਪਿਆਰੇ ਸੋਹਣੇ ਸੁਨੱਖੇ ਅਮਰੀਕ ਸਿੰਘ ਰਾਜਪੂਤ, ਅਰਵਿੰਦ ਨੌਹਰੀਆ, ਵਿਪਨ ਵਰਮਾ, ਵਿਕਾਸ ਸੂਦ, ਰਾਜ ਦੱਤ ਆਦਿ ਹਾਜ਼ਰ ਸਨ ਪਿੰਡ ਵਸਨੀਕ ਖੇਡ ਪ੍ਰੇਮੀ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਬੀਤੇ ਦਿੰਨੀ ਕੁਜ ਵਿਦੇਸ਼ੀਆਂ ਨਾਲ ਮਿਲ ਕਰ ਪਿੰਡ ਨੂੰ ਜਗਤ ਪ੍ਰਸਿੱਧ ਕੀਤਾ ਹੈ ਨੂੰ ਵੀ ਕਲੱਬ ਮੇਮਬਰ ਮਿਲੇ ਜਿਨ੍ਹਾਂ ਕਰਕੇ ਇਹ ਪਿੰਡ ਟੂਰਿਸਟ ਸਪਾਟ ਬਣ ਗਿਆ|