ਸਰਕਾਰੀ ਅਹੁਦਿਆਂ 'ਤੇ ਬਿਰਾਜਮਾਨ ਹੋ ਕੇ ਲੱਖਾਂ ਰੁਪਏ ਤਨਖਾਹਾਂ-Îਭੱਤੇ ਲੈਣ ਵਾਲੇ ਅਧਿਕਾਰੀ ਤੇ ਲੋਕਾਂ ਦੇ ਚੁਣੇ ਨੁਮਾਇੰਦੇ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਅੱਖਾਂ ਮੁੰਦੀ ਬੈਠੇ ਹਨ ਤੇ ਲੋਕਾਂ ਵੱਲੋਂ ਸੰਘਰਸ਼ ਦਾ ਬਿਗੁੱਲ ਵਜਾਉਣ ਤੋਂ ਬਾਅਦ ਹੀ ਅਧਿਕਾਰੀਆਂ ਦੀ ਅੱਖ ਖੁੱਲ੍ਹਦੀ ਹੈ। ਅਜਿਹਾ ਹੀ ਮਾਮਲਾ ਖੰਨਾ ਤੋਂ ਅਮਲੋਹ ਨੂੰ ਜਾਂਦੀ ਸੜਕ ਨੂੰ ਲੈ ਕੇ ਸਾਹਮਣੇ ਆਇਆ ਜਦੋਂ ਸੜਕ ਦਾ ਨਾਮੋਂ-ਨਿਸਾਨ ਮਿਟ ਜਾਣ 'ਤੇ ਲੋਕਾਂ ਨੇ ਬੁੱਧਵਾਰ ਨੂੰ ਸਮਾਜ ਸੇਵੀ ਨਿਰਮਲ ਸਿੰਘ ਨਿੰਮਾ ਦੀ ਅਗਵਾਈ 'ਚ ਸੜਕ ਦੇ ਖੜ੍ਹੇ ਗੰਦੇ ਪਾਣੀ 'ਚ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਅਤਿ ਫਿਰਤੂ ਨੇ ਇਹ ਖ਼ਬਰ ਫਿਰਤੂ ਲਾਈਵ ਤੇ ਵਿਖਾਈ ਤਾਂ ਵੀਰਵਾਰ ਨੂੰ ਪੈਚ ਵਰਕ ਸ਼ੁਰੂ ਕਰਕੇ ਖੱਡੇ ਭਰਨ ਦੇ ਯਤਨ ਸ਼ੁਰੂ ਹੋਏ। ਇਹ ਸੜ੍ਹਕ ਦਾ ਪ੍ਰਧਾਨ ਮੰਤਰੀ ਗਰਾਮ ਸੜ੍ਹਕ ਯੋਜਨਾ ਅਧੀਨ ਅਮਲੋਹ ਤੋ ਖੰਨਾ ਤੱਕ ਲੰਬਾਈ 10 ਕਿਲੋਮੀਟਰ ਤੱਕ ਐੱਨਐੱਚ ਕੰਨਟਰਕਸ਼ਨਜ ਪ੍ਰਾਈਵੇਟ ਲਿਮਟਿਡ ਸੈਕਟਰ-4 ਪੰਚਕੂਲਾ ਨੂੰ ਮਿਤੀ 06-12-2013 ਤੋ 05-12-2018 ਤੱਕ ਦਾ ਕਰਾਰ ਪੀਡਬਲਯੂਡੀ ਸਰਹਿੰਦ ਨਾਲ ਕੀਤਾ ਹੋਇਆ ਹੈ।
ਸਮਾਜ ਸੇਵੀ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਪ੍ਰਾਸਸ਼ਨ ਖਾਨਾਪੂਰਤੀ ਨਾਲ ਸਮਾਂ ਨਾ ਕੱਢੇ ਸਗੋਂ ਸੜਕ 'ਤੇ ਚੰਗਾ ਮਟੀਰੀਪਅਲ ਪਾ ਕੇ ਮੁਰੰਮਤ ਕੀਤੀ ਜਾਵੇ ਕਿਉਂਕਿ ਸੜਕ 'ਤੇ ਆਵਾਜਾਈ ਹੋਣ ਕਰਕੇ ਫਿਰ ਟੁੱਟਣ ਦਾ ਖ਼ਤਰਾ ਹੈ। ਪਹਿਲਾਂ ਵੀ ਕਈ ਵਾਰ ਸੜਕ 'ਤੇ ਪੈਚ ਵਰਕ ਕੀਤਾ ਜਾ ਚੁੱਕਾ ਹੈ।