Thursday, September 6, 2018

ਕਨੂੰ ਪ੍ਰਿਆ ਦੀ ਬੱਲੇ ਬੱਲੇ

ਚੰਡੀਗੜ੍ਹ, 6 ਸਤੰਬਰ  - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਦਿਆਰਥੀ ਯੂਨੀਅਨ ਚੋਣਾਂ ਲਈ ਕੁਲ 3693 ਵੋਟਾਂ ਪਈਆਂ ਸਨ ਜਿਨ੍ਹਾਂ 'ਚੋਂ ਸਭ ਤੋਂ ਵੱਧ ਵੋਟਾਂ ਕਨੂੰ ਪ੍ਰਿਆ ਨੂੰ ਮਿਲੀਆਂ। ਜਾਣਕਾਰੀ ਦੇ ਅਨੁਸਾਰ, ਐਸ.ਐਫ.ਸੀ ਤੋਂ ਕਨੂੰ ਪ੍ਰਿਆ ਨੂੰ 1,333 ਵੋਟਾਂ, ਐਸ.ਓ.ਆਈ ਤੋਂ ਇਕਬਾਲਪ੍ਰੀਤ ਸਿੰਘ ਨੂੰ 834 ਵੋਟਾਂ, ਏ.ਬੀ.ਵੀ.ਪੀ ਤੋਂ ਅਸ਼ੀਸ਼ ਰਾਣਾ ਨੂੰ 651 ਵੋਟਾਂ, ਐਨ.ਐਸ.ਯੂ.ਆਈ ਤੋਂ ਅਨੁਜ ਸਿੰਘ ਨੂੰ 519 ਵੋਟਾਂ ਅਤੇ ਨੋਟ ਨੂੰ 80 ਵੋਟਾਂ ਹਾਸਲ ਹੋਈਆਂ ਹਨ।