Saturday, September 22, 2018

ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ- ਜ਼ਿਲ੍ਹਾ ਲੁਧਿਆਣਾ 'ਚ ਕਾਂਗਰਸ ਪਾਰਟੀ ਦੀ ਹੂੰਝਾਫੇਰ ਜਿੱਤ


-ਜ਼ਿਲ•ਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ-
ਜ਼ਿਲ•ਾ ਲੁਧਿਆਣਾ 'ਚ ਕਾਂਗਰਸ ਪਾਰਟੀ ਦੀ ਹੂੰਝਾਫੇਰ ਜਿੱਤ

ਲੁਧਿਆਣਾ, 22 ਸਤੰਬਰ (ਪ੍ਰੈਸ ਨੋਟ)-ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਜ਼ਿਲ•ਾ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਨੇ ਹੂੰਝਾਫੇਰ ਜਿੱਤ ਦਰਜ ਕੀਤੀ ਹੈ। ਕਾਂਗਰਸ ਪਾਰਟੀ ਨੇ ਜ਼ਿਲ•ਾ ਪ੍ਰੀਸ਼ਦ ਦੇ ਸਾਰੇ 25 ਜ਼ੋਨਾਂ 'ਤੇ ਅਤੇ ਪੰਚਾਇਤ ਸੰਮਤੀਆਂ ਦੇ 236 ਜ਼ੋਨਾਂ ਵਿੱਚੋਂ 195 'ਤੇ ਜਿੱਤ ਦਰਜ ਕਰਕੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਪੰਚਾਇਤ ਸੰਮਤੀ ਦੀਆਂ 33 ਸੀਟਾਂ 'ਤੇ ਜਿੱਤ ਹਾਸਿਲ ਕਰਨ ਵਿੱਚ ਸਫ਼ਲਤਾ ਮਿਲੀ ਜਦਕਿ 8 ਸੀਟਾਂ 'ਤੇ ਆਜ਼ਾਦ ਉਮੀਦਵਾਰ ਸਫ਼ਲ ਰਹੇ।
ਜ਼ਿਲ•ਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਕਮ ਵਧੀਕ ਜ਼ਿਲ•ਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ•ਾ ਪ੍ਰੀਸ਼ਦ ਦੇ ਹੰਬੜਾਂ ਜ਼ੋਨ ਤੋਂ ਕਾਂਗਰਸ ਪਾਰਟੀ ਦੇ ਬਲਬੀਰ ਸਿੰਘ, ਬੱਦੋਵਾਲ ਤੋਂ ਕੁਲਦੀਪ ਸਿੰਘ, ਮਾਂਗਟ ਤੋਂ ਬਲਵਿੰਦਰ ਸਿੰਘ, ਲਲਹੇੜੀ ਤੋਂ ਹਰਜਿੰਦਰ ਸਿੰਘ, ਖੀਰਨੀਆਂ ਤੋਂ ਕਰਮ ਸਿੰਘ, ਹੇਰਾਂ ਤੋਂ ਪਰਮਜੀਤ ਕੌਰ, ਨਾਰੰਗਵਾਲ ਤੋਂ ਬਲਵਿੰਦਰ ਕੌਰ, ਆਲਮਗੀਰ ਤੋਂ ਬਲਜੀਤ ਕੌਰ, ਕੱਦੋਂ ਤੋਂ ਅਮਰਦੀਪ ਕੌਰ, ਗਿੱਲ ਤੋਂ ਭੁਪਿੰਦਰ ਕੌਰ, ਹਾਂਸ ਕਲਾਂ ਤੋਂ ਸੁਖਵਿੰਦਰ ਕੌਰ, ਗਾਲਿਬ ਕਲਾਂ ਤੋਂ ਗੁਰਮੇਲ ਕੌਰ ਸਿਵੀਆ, ਮੱਤੇਵਾੜਾ ਤੋਂ ਪ੍ਰਵੀਨ ਕੌਰ, ਬਿੰਜਲ ਤੋਂ ਅਮਨਦੀਪ ਕੌਰ, ਬੀਜਾ ਤੋਂ ਹਰਬੰਸ ਕੌਰ, ਨੀਲੋਂ ਕਲਾਂ ਤੋਂ ਬਲਜੀਤ ਕੌਰ, ਕਿਲ•ਾ ਰਾਏਪੁਰ ਤੋਂ ਗੁਰਦੇਵ ਸਿੰਘ ਲਾਪਰਾਂ, ਧਾਂਦਰਾ ਤੋਂ ਬਲਦੇਵ ਸਿੰਘ, ਪੁੜੈਣ ਤੋਂ ਰਮਨਦੀਪ ਸਿੰਘ, ਮਾਣੂੰਕੇ ਤੋਂ ਦਰਸ਼ਨ ਸਿੰਘ, ਚੱਕ ਸਰਵਣ ਨਾਥ ਤੋਂ ਰਮਨੀਤ ਸਿੰਘ ਗਿੱਲ, ਸਰਾਭਾ ਤੋਂ ਪ੍ਰਭਦੀਪ ਸਿੰਘ, ਰਾਮਗੜ• ਸਰਦਾਰਾਂ ਤੋਂ ਯਾਦਵਿੰਦਰ ਸਿੰਘ ਅਤੇ ਮੁੱਤੋਂ ਜ਼ੋਨ ਤੋਂ ਜਤਿੰਦਰ ਸਿੰਘ ਸੋਹੀ ਜੇਤੂ ਰਹੇ।
236 ਪੰਚਾਇਤ ਸੰਮਤੀਆਂ ਦੇ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਪੰਚਾਇਤ ਸੰਮਤੀ ਡੇਹਲੋਂ ਦੇ ਸਾਰੇ 15 ਜ਼ੋਨਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ। ਇਸੇ ਤਰ•ਾਂ ਪੰਚਾਇਤ ਸੰਮਤੀ ਦੋਰਾਹਾ ਦੇ 17 ਜ਼ੋਨਾਂ ਵਿੱਚੋਂ ਕਾਂਗਰਸ ਪਾਰਟੀ ਨੇ 16 ਅਤੇ ਸ਼੍ਰੋਮਣੀ ਅਕਾਲੀ ਦਲ ਨੇ 1 ਜ਼ੋਨ ਵਿੱਚ, ਪੰਚਾਇਤ ਸੰਮਤੀ ਜਗਰਾਂਉ ਦੇ 25 ਜ਼ੋਨਾਂ ਵਿਚੋਂ ਕਾਂਗਰਸ ਪਾਰਟੀ ਨੇ 19 ਸ਼੍ਰੋਮਣੀ ਅਕਾਲੀ ਦਲ ਨੇ 2 ਅਤੇ ਆਜ਼ਾਦ ਨੇ 4, ਪੰਚਾਇਤ ਸੰਮਤੀ ਖੰਨਾ ਦੇ 15 ਜ਼ੋਨਾਂ ਵਿੱਚੋਂ ਕਾਂਗਰਸ ਪਾਰਟੀ ਨੇ 12 ਅਤੇ ਸ਼੍ਰੋਮਣੀ ਅਕਾਲੀ ਦਲ ਨੇ 3 ਜ਼ੋਨਾਂ, ਪੰਚਾਇਤ ਸੰਮਤੀ ਲੁਧਿਆਣਾ-1 ਦੇ 25 ਜ਼ੋਨਾਂ ਵਿੱਚੋਂ ਕਾਂਗਰਸ ਪਾਰਟੀ ਨੇ 17 ਅਤੇ ਸ਼੍ਰੋਮਣੀ ਅਕਾਲੀ ਦਲ ਨੇ 7 ਅਤੇ ਆਜ਼ਾਦ 1, ਪੰਚਾਇਤ ਸੰਮਤੀ ਲੁਧਿਆਣਾ-2 ਦੇ 25 ਜ਼ੋਨਾਂ ਵਿੱਚੋਂ ਕਾਂਗਰਸ ਪਾਰਟੀ ਨੇ 21 ਸ਼੍ਰੋਮਣੀ ਅਕਾਲੀ ਦਲ ਨੇ 3 ਅਤੇ ਆਜ਼ਾਦ ਨੇ 1, ਪੰਚਾਇਤ ਸੰਮਤੀ ਮਾਛੀਵਾੜਾ ਦੇ 16 ਜ਼ੋਨਾਂ ਵਿੱਚੋਂ ਕਾਂਗਰਸ ਪਾਰਟੀ ਨੇ 13 ਸ਼੍ਰੋਮਣੀ ਅਕਾਲੀ ਦਲ ਨੇ 3, ਪੰਚਾਇਤ ਸੰਮਤੀ ਮਲੌਦ ਦੇ 15 ਜ਼ੋਨਾਂ ਵਿੱਚੋਂ ਕਾਂਗਰਸ ਪਾਰਟੀ ਨੇ 13 ਸ਼੍ਰੋਮਣੀ ਅਕਾਲੀ ਦਲ ਨੇ 1 ਅਤੇ ਆਜ਼ਾਦ ਨੇ 1, ਪੰਚਾਇਤ ਸੰਮਤੀ ਪੱਖੋਵਾਲ ਦੇ 16 ਜ਼ੋਨਾਂ ਵਿੱਚੋਂ ਕਾਂਗਰਸ ਪਾਰਟੀ ਨੇ 12 ਅਤੇ ਸ਼੍ਰੋਮਣੀ ਅਕਾਲੀ ਦਲ ਨੇ 4, ਪੰਚਾਇਤ ਸੰਮਤੀ ਰਾਏਕੋਟ ਦੇ 15 ਜ਼ੋਨਾਂ ਵਿੱਚੋਂ ਕਾਂਗਰਸ ਪਾਰਟੀ ਨੇ 15, ਪੰਚਾਇਤ ਸੰਮਤੀ ਸਮਰਾਲਾ ਦੇ 15 ਜ਼ੋਨਾਂ ਵਿੱਚੋਂ ਕਾਂਗਰਸ ਪਾਰਟੀ ਨੇ 9 ਅਤੇ ਸ਼੍ਰੋਮਣੀ ਅਕਾਲੀ ਦਲ ਨੇ 6, ਪੰਚਾਇਤ ਸੰਮਤੀ ਸਿੱਧਵਾਂ ਬੇਟ ਦੇ 15 ਜ਼ੋਨਾਂ ਵਿੱਚੋਂ ਕਾਂਗਰਸ ਪਾਰਟੀ ਨੇ 13 ਅਤੇ ਸ਼੍ਰੋਮਣੀ ਅਕਾਲੀ ਦਲ ਨੇ 2, ਪੰਚਾਇਤ ਸੰਮਤੀ ਸੁਧਾਰ ਦੇ 22 ਜ਼ੋਨਾਂ ਵਿੱਚੋਂ ਕਾਂਗਰਸ ਪਾਰਟੀ ਨੇ 20 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 1 ਵਿੱਚ ਅਤੇ ਆਜ਼ਾਦ ਨੇ 1 ਜ਼ੋਨ ਵਿੱਚ ਜਿੱਤ ਦਰਜ ਕੀਤੀ।
ਵੋਟਾਂ ਅਤੇ ਗਿਣਤੀ ਦਾ ਕੰਮ ਪੂਰਨ ਅਮਨ ਅਮਾਨ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚੜ•ਨ 'ਤੇ ਸ੍ਰੀ ਅਗਰਵਾਲ ਨੇ ਚੋਣ ਅਮਲੇ ਦੇ ਮੈਂਬਰਾਂ, ਪੁਲਿਸ ਪ੍ਰਸਾਸ਼ਨ, ਮੀਡੀਆ ਅਤੇ ਹੋਰ ਧਿਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਪਰੋਕਤ ਧਿਰਾਂ ਦੇ ਨਾਲ-ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਉਨ•ਾਂ ਕਿਹਾ ਕਿ ਜ਼ਿਲ•ਾ ਲੁਧਿਆਣਾ ਵਿੱਚ ਸਾਰੇ ਉਮੀਦਵਾਰਾਂ ਨੇ ਜਿੱਥੇ ਪੂਰਨ ਸਹਿਯੋਗ ਦਿੱਤਾ ਉਥੇ ਚੋਣ ਅਮਲੇ ਨੇ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਹੈ। ਉਨ•ਾਂ ਕਿਹਾ ਕਿ ਪਲ਼-ਪਲ਼ ਦੀ ਜਾਣਕਾਰੀ ਅਤੇ ਨਤੀਜੇ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ•ਾ ਲੁਧਿਆਣਾ ਦੇ ਸਮੁੱਚੇ ਮੀਡੀਆ ਨੇ ਸਲਾਹੁਣਯੋਗ ਭੂਮਿਕਾ ਅਦਾ ਕੀਤੀ। ਜਿਸ ਲਈ ਮੀਡੀਆ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ।