Saturday, September 22, 2018

ਨੰਨ੍ਹੇ ਮੁੰਨੇ ਬੱਚਿਆਂ ਦੀ ਜ਼ਿੰਦਗੀ ਲਈ ਬਿਜਲੀ ਬੋਰਡ ਦਾ ਟਰਾਂਸਫਾਰਮ ਬਣਿਆ ਵੱਡਾ ਖ਼ਤਰਾ

ਕੀ ਟਰਾਸਫਰਮ ਦੀ ਜਗ੍ਹਾ ਬਦਲਣ ਲਈ ਬਿਜਲੀ ਬੋਰਡ  ਕਿਸੇ ਵੱਡੇ ਮਨੁੱਖੀ ਹਾਦਸੇ ਦੀ ਉਡੀਕ ਕਰ ਰਿਹਾ
ਨਿਊ ਮਾਡਲ ਟਾਊਨ (ਸਬਜ਼ੀ ਮੰਡੀ ਪਿੱਛੇ )ਅਮਲੋਹ ਰੋਡ ਖੰਨਾ ਵਿਖੇ ਸਰਕਾਰੀ ਹਾਈ ਸਕੂਲ ਖੰਨਾ -8 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਦੇ ਗੇਟਾਂ ਦੇ ਨਾਲ ਬਿਜਲੀ ਬੋਰਡ ਵੱਲੋਂ ਲਗਾਇਆ ਟਰਾਂਸਫਾਰਮ ਕਿਸੇ ਵੱਡੀ ਅਣ ਮਨੁੱਖੀ ਘਟਨਾ ਦਾ ਇੰਤਜ਼ਾਰ ਕਰ ਰਿਹਾ । ਬਾਰਿਸ਼ ਦੇ ਮੌਸਮ ਵਿੱਚ ਸਕੂਲ ਅੱਗੇ ਰਸਤੇ ਅਤੇ ਟਰਾਂਸਫ਼ਾਰਮ ਦੇ ਥੱਲੇ 2-2 ਫੁੱਟ ਪਾਣੀ ਖੜ੍ਹਾ ਜਾਦਾਂ ਹੈ, ਜਿਸ ਕਾਰਨ ਅਜਿਹੇ ਮੌਸਮ ਵਿੱਚ ਬੱਚਿਆਂ ਅਤੇ ਅਧਿਆਪਕਾਂ ਦਾ ਸਕੂਲ ਆਉਣਾ ਜਾਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ । ਦੋਵੇ ਸਕੂਲਾਂ ਵਿੱਚ 900 ਦੇ ਲੱਗਭਗ ਛੋਟੇ-ਛੋਟੇ ਬੱਚੇ ਪੜ੍ਹਦੇ ਹਨ। ਸ.ਪ੍ਰ.ਸਕੂਲ, ਵਿੱਚ ਸਪੈਸ਼ਲ ਲੋੜਾਂ ਵਾਲੇ ਬੱਚਿਆਂ ਦਾ ਸੈਂਟਰ ਵੀ ਚਲਦਾ ਹੈ। ਇਸ ਟਰਾਂਸਫਾਰਮ ਕਾਰਨ ਸਕੂਲ ਤੇ ਮਹੁੱਲੇ ਦੇ ਲੋਕ ਕਾਫੀ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇਸ ਰਸਤੇ ਵਿੱਚੋਂ ਨਿਊ ਮਾਡਲ ਟਾਊਨ ਨਗਰ, ਗੁਰੂ ਨਾਨਕ ਨਗਰ, ਗੁਰੂ ਗੋਬਿੰਦ ਸਿੰਘ ਨਗਰ ਦੇ ਸੈਂਕੜੇ ਹੀ ਸ਼ਹਿਰੀਆਂ ਦਾ ਲਾਘਾ ਹੈ ਬਾਰਿਸ਼ ਦੇ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਜਦੋਂ ਇਸ ਸਬੰਧੀ ਸਕੂਲ ਦੇ ਮੁੱਖੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਦੇ ਮੁੱਖੀ ਸਤਵੀਰ ਸਿੰਘ ਰੌਣੀ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਉਹ ਬਿਜਲੀ ਬੋਰਡ ਦੇ ਦਫ਼ਤਰ ਨੂੰ ਕਈ ਵਾਰ ਲਿਖਤੀ ਬੇਨਤੀ ਕਰ ਚੁੱਕੇ ਹਨ ਤੇ ਲਗਾਤਾਰ ਬਿਜਲੀ ਬੋਰਡ ਦੇ ਦਫਤਰ ਵਿੱਚ ਜਾ ਕੇ ਅਧਿਕਾਰੀ ਨਾਲ ਨਿੱਜੀ ਤੌਰ ਤੇ ਵੀ ਇਸ ਸਮੱਸਿਆ ਬਾਰੇ ਦੱਸ ਚੁੱਕੇ ਹਨ, ਪਰ ਬਿਜਲੀ ਬੋਰਡ ਵੱਲੋਂ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਵੱਲੋਂ ਸਿੱਖਿਆ ਵਿਭਾਗ ਨੂੰ ਕਈ ਵਾਰ ਲਿਖਤੀ ਤੌਰ ਤੇ ਇਸ ਸਮੱਸਿਆ ਦੇ ਹੱਲ ਲਈ ਲਿਖ ਕੇ ਦੇ ਦਿੱਤਾ ਗਿਆ ਹੈ ।
ਫੋਟੋ :- ਜਿੰਦਗੀ ਨੂੰ ਖਤਰੇ ਵਿੱਚ ਪਾ ਕੇ ਟਰਾਸਫਾਰਮ ਥੱਲੇ ਖੜ੍ਹੇ ਪਾਣੀ ਵਿੱਚੋਂ ਲੰਘ ਰਹੇ ਬੱਚੇ ।