Tuesday, September 11, 2018

ਜਿਲ੍ਹਾ ਪਰੀਸ਼ਦ ਅਤਿ ਪੰਚਾਇਤ ਸਮਿਤੀ ਚੋਣ ਅਖਾੜਾ


ਲੁਧਿਆਣਾ, 11 ਸਤੰਬਰ (ਵਧੀਕ ਡਿਪਟੀ ਕਮਿਸ਼ਨਰ (ਵ) ਕਮ ਵਧੀਕ ਜ਼ਿਲ•ਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਜ਼ਿਲ•ਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਜ਼ਿਲਾ ਲੁਧਿਆਣਾ ਵਿੱਚ ਜ਼ਿਲਾ ਪ੍ਰੀਸ਼ਦ ਲਈ ਦੇ 25 ਜ਼ੋਨਾਂ ਲਈ 68 ਅਤੇ ਪੰਚਾਇਤ ਸੰਮਤੀਆਂ 236 ਜ਼ੋਨਾਂ ਲਈ 533 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਅੱਜ ਕਾਗਜ ਵਾਪਸ ਲੈਣ ਦੇ ਦਿਨ ਜਿਲ੍ਹਾ ਪ੍ਰੀਸ਼ਦ ਦੀਆਂ 26 ਅਤੇ ਪੰਚਾਇਤ ਸੰਮਤੀਆਂ ਲਈ 224 ਨਾਮਜ਼ਦਗੀਆਂ ਵਾਪਸ ਲੈ ਲਈਆਂ ਗਈਆਂ। ਜਦਕਿ ਚੋਣ ਮੈਦਾਨ ਵਿੱਚ ਬਾਕੀ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ।
ਉਨਾਂ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਹੁਣ ਜਿਲ੍ਹਾ ਪ੍ਰੀਸ਼ਦ ਲਈ ਕੁੱਲ 68 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ, ਜਦਕਿ ਪੰਚਾਇਤ ਸੰਮਤੀ ਡੇਹਲੋਂ ਲਈ 30 ਉਮੀਦਵਾਰ, ਦੋਰਾਹਾ ਲਈ 39, ਜਗਰਾਂਉ ਲਈ 64, ਖੰਨਾ ਲਈ 33, ਲੁਧਿਆਣਾ-1 ਲਈ 62, ਲੁਧਿਆਣਾ-2 ਲਈ 62, ਮਾਛੀਵਾੜਾ ਲਈ 31, ਮਲੌਦ ਲਈ 38, ਪੱਖੋਵਾਲ ਲਈ 34, ਰਾਏਕੋਟ ਲਈ 27, ਸਮਰਾਲਾ ਲਈ 31, ਸਿੱਧਵਾਂ ਬੇਟ ਲਈ 35 ਅਤੇ ਸੁਧਾਰ ਲਈ 47 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। 19 ਸਤੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ। ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਵੇਗੀ।
ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ 11 ਲੱਖ 61 ਹਜ਼ਾਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਸ ਲਈ 1542 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਚੋਣਾਂ ਨੂੰ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨੇਪਰੇ ਚੜਾਉਣ ਲਈ ਪੁਲਿਸ ਪ੍ਰਸਾਸ਼ਨ ਨੂੰ ਪੁਖ਼ਤਾ ਸੁਰੱਖਿਆ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਹਨ। ਉਨ•ਾਂ ਕਿਹਾ ਕਿ ਚੋਣਾਂ ਲਈ ਜ਼ਰੂਰੀ ਪ੍ਰਬੰਧ ਜਿਵੇਂ ਕਿ ਬੈੱਲਟ ਪੇਪਰਾਂ, ਬਕਸੇ, ਚੋਣ ਸਮੱਗਰੀ, ਸਟਰੌਂਗ ਰੂਮ ਆਦਿ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ।