Saturday, November 24, 2018

ਸ.ਪ੍ਰਾ.ਸਕੂਲ ਖੰਨਾ-8 ਵਿਖੇ ਬੱਚਿਆਂ ਦਾ ਹੱਥ ਲਿਖਤ ਮੈਗਜ਼ੀਨ ਰਿਲੀਜ਼ ਕੀਤਾ

ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਹੱਥ ਲਿਖਤ ਬਾਲ ਮੈਗਜ਼ੀਨ ਰਿਲੀਜ਼ ਕਰਨ ਲਈ ਪ੍ਰੋਗਰਾਮ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਐੱਮਸੀ ਸ੍ਰੀ ਗੁਰਮੀਤ ਨਾਗਪਾਲ ਅਤੇ ਸ੍ਰੀ ਸ਼ਾਮ ਲਾਲ ਨਾਗਪਾਲ ਪਹੁੰਚੇ। ਅੱਜ ਬਾਲ ਸਭਾ ਵਿਚ ਬੱਚਿਆਂ ਦੁਆਰਾ ਹੱਥ ਲਿਖਤ ਮੈਗਜ਼ੀਨ "ਬਾਲ ਕਲਮਾਂ '' ਮੁੱੱਖ ਮਹਿਮਾਨ ,ਅਧਿਆਪਕਾਂ ਅਤੇ ਬੱਚਿਆਂ ਦੁਆਰਾ ਰਿਲੀਜ ਕੀਤਾ ਗਿਆ। ਹੱਥ ਲਿਖਤ ਬਾਲ ਮੈਗਜ਼ੀਨ ਬੱਚਿਆਂ ਨੇ ਅਧਿਆਪਕਾਂ ਦੇ ਸਹਿਯੋਗ ਨਾਲ ਕਵਿਤਾਵਾਂ,ਕਹਾਣੀਆਂ, ਲੇਖ, ਪੇਟਿੰਗਾਂ ਆਦਿ ਨਾਲ ਤਿਆਰ ਕੀਤਾ। ਮੈਗਜ਼ੀਨ ਨੂੰ ਰਿਲੀਜ਼ ਕਰਨ ਦੇ ਸਮਾਰੋਹ ਸਮੇਂ ਬੋਲਦਿਆਂ ਐਮਸੀ ਸ੍ਰੀ ਗੁਰਮੀਤ ਨਾਗਪਾਲ ਨੇ ਅਧਿਆਪਕਾਂ ਤੇ ਬੱਚਿਆਂ ਨੂੰ ਸਾਲਾਨਾ ਮੈਗਜ਼ੀਨ ਰੀਲੀਜ਼ ਕਰਨ ਤੇ ਮੁਬਾਰਕਬਾਦ ਦਿੱਤੀ, ਉਨ੍ਹਾਂ ਨੇ ਕਿਹਾ ਕਿ ਇਹ ਸਕੂਲ ਦਾ ਬਹੁਤ ਵਧੀਆ ਉਪਰਾਲਾ ਹੈ । ਅੱਜ ਦੇ ਵਿਗਿਆਨਕ ਤੇ ਕੰਪਿਊਟਰ ਯੁਗ ਦੇ ਵਿੱਚ ਬੱਚੇ ਕੰਪਿਊਟਰ,ਮੋਬਾਈਲਾਂ ਤੇ ਟੀਵੀ ਵਿੱਚ ਉਲਝ ਕੇ ਰਹਿ ਗਏ ਹਨ। ਉਹ ਆਪਣਾ ਬਚਪਨ ਖੋ ਰਹੇ ਹਨ। ਬੱਚੇ ਮਾਪਿਆਂ ਇਹਨਾਂ ਅਜੋਕੀਆਂ ਸੱਮਸਿਆਵਾਂ ਕਾਰਨ ਦੂਰ ਹੋ ਰਹੇ ਹਨ । ਬੱਚਿਆਂ ਵਿੱਚ ਸਾਹਿਤ ਦੀਆਂ ਪੜ੍ਹਨ ਲਿਖਣ ਦੀਆਂ ਰੁਚੀਆਂ ਨਾਲ ਬੱਚੇ ਵਧੀਆ ਇਨਸਾਨ ਬਣਨਗੇ । ਉਨ੍ਹਾਂ ਨੇ ਸਕੂਲ ਅਧਿਆਪਕਾਂ ਨੂੰ ਬੱਚਿਆਂ ਨੂੰ ਸੰਗੀਤਕ ਵਿਧਾਵਾਂ ਨਾਲ ਜੋੜਨ ਲਈ ਵੀ ਕਿਹਾ। ਇਸ ਮੌਕੇ ਤੇ ਸਕੂਲ ਮੁਖੀ ਸਤਵੀਰ ਸਿੰਘ ਰੌਣੀ ਨੇ ਸਕੂਲ ਦੇ ਮਿਹਨਤੀ ਅਧਿਆਪਕਾਂ ਅਤੇ ਬੱਚਿਆਂ ਨੂੰ ਬਾਲ ਮੈਗਜ਼ੀਨ ਰਿਲੀਜ਼ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਅੱਜ ਫੈਲੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਸਾਡਾ ਕਿਤਾਬਾਂ ਤੇ ਸਾਹਿਤ ਤੋਂ ਦੂਰ ਹੋਣਾ ਹੈ । ਅੱਜ ਦੇ ਯੁਗ ਵਿੱਚ ਮਨੁੱਖ ਦਾ ਮਨੁੱਖ ਨੂੰ ਨਾਲੋਂ ਦੂਰ ਹੋਣਾ, ਸਾਡਾ ਸਾਹਿਤ ਤੋਂ ਦੂਰ ਹੋਣਾ ਹੀ ਹੈ । ਬੱਚਿਆਂ ਵਿੱਚ ਪੜ੍ਹਨ ਲਿਖਣ ਦੀ ਰੁਚੀ ਬੱਚਿਆਂ ਨੂੰ ਵਧੀਆ ਇਨਸਾਨ ਬਣਾਉਂਦੀ ਹੈ।ਸਕੂਲ ਮੁੱਖੀ ਵੱਲੋਂ ਬੱਚਿਆਂ ਦਾ ਹੌਸਲਾ ਵਧਾਉਣ ਲਈ ਸਕੂਲ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਅੱਜ ਦੇ ਪ੍ਰੋਗਰਾਮ ਵਿੱਚ ਸ.ਨਵਦੀਪ ਸਿੰਘ, ਕੁਲਵਿੰਦਰ ਸਿੰਘ,ਮੈਡਮ ਪ੍ਰੋਮਿਲਾ ਮੈਡਮ ਮੀਨੂੰ , ਕਿਰਨਜੀਤ ਕੌਰ, ਅਮਨਦੀਪ ਕੌਰ,ਮੋਨਾ ਸ਼ਰਮਾ, ਨੀਲੂ ਮਦਾਨ,ਬਲਵੀਰ ਕੌਰ ,ਮੰਨੂ ਸ਼ਰਮਾ,ਅੰਜਨਾ ਸ਼ਰਮਾ,ਰਛਪਾਲ ਕੌਰ,ਨੀਲਮ ਸਪਨਾ ,ਕਲਵੀਰ ਕੌਰ, ਰੁਪਿੰਦਰ ਕੌਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ ।
ਫੋਟੋ :- ਬਾਲ ਮੈਗਜੀਨ ਰਲੀਜ਼ ਕਰਦੇ ਐੱਮ.ਸੀ.ਨਾਗਪਾਲ ਸਕੂਲ ਮੁੱਖੀ ਸਤਵੀਰ ਰੌਣੀ ਤੇ ਸਕੂਲ ਅਧਿਆਪਕ।