Thursday, November 29, 2018

ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਆਰਗੇਨਾਈਜੇਸ਼ਨ ਖੰਨਾ ਦੀ ਵਿਸ਼ੇਸ਼ ਮੀਟਿੰਗ

ਖੰਨਾ, 29 ਨਵੰਬਰ  :
ਇੱਥੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ
ਆਰਗੇਨਾਈਜੇਸ਼ਨ ਖੰਨਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਭੁਪਿੰਦਰ ਸਿੰਘ ਸੌਂਦ ਦੀ ਅਗਵਾਈ
ਵਿੱਚ ਹੋਈ, ਜਿਸ ਵਿੱਚ ਭਾਈਚਾਰੇ ਨੂੰ ਆ ਰਹੀਆਂ ਸਮਸਿਆਵਾਂ ਬਾਰੇ ਗੰਭੀਰਤਾਂ ਨਾਲ
ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਰਾਮਗੜ੍ਹੀਆ ਭਾਈਚਾਰੇ ਦੀ ਮਾਣਮੱਤੀ
ਸਖਸ਼ੀਅਤ ਲੇਖਕ ਜੰਗੀਰ ਸਿੰਘ ਦਿਲਬਰ ਬਰਨਾਲਾ ਅਤੇ ਉਹਨਾਂ ਦੇ ਸਪੁੱਤਰ ਡਾ. ਪੁਨੀਤਪਾਲ
ਸਿੰਘ ਚਾਨੇ ਡਾਇਰੈਕਟਰ ਯੂਰੋਕੇਅਰ ਮਲਟੀਸਿਟੀ ਹਸਪਤਾਲ ਖੰਨਾ ਨੂੰ ਆਰਗੇਨਾਈਜ਼ੇਸ਼ਨ
ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਜੰਗੀਰ ਸਿੰਘ ਦਿਲਬਰ ਦੀਆਂ
ਪੁਸਤਕਾਂ 'ਗੁਲਸ਼ਨ-ਏ-ਗ਼ਜ਼ਲ' ਤੇ 'ਪਲਾਂ ਦਾ ਪਰਛਾਵਾ' ਵੀ ਲੋਕ ਅਰਪਣ ਕੀਤੀਆਂ ਗਈਆਂ।
ਇਸ ਮੌਕੇ ਸ਼੍ਰੀ ਵਿਸ਼ਵਕਰਮਾ ਐਜ਼ੂਕੇਸ਼ਨਲ ਐਂਡ ਵੈਲਫੇਅਰ ਸਭਾ ਖੰਨਾ ਦੇ ਚੇਅਰਮੈਨ ਹਰਜੀਤ
ਸਿੰਘ ਸੋਹਲ, ਉਪ ਚੇਅਰਮੈਨ ਹਰਮੇਸ਼ ਲੋਟੇ, ਪ੍ਰਧਾਨ ਦਵਿੰਦਰ ਸਿੰਘ ਸੋਹਲ, ਸਕੱਤਰ ਨਰਿੰਦਰ
ਮਾਨ, ਸਾਬਕਾ ਪ੍ਰਧਾਨ ਨਰਿੰਦਰ ਸਿੰਘ ਲੋਟੇ, ਬਲਵਿੰਦਰ ਸਿੰਘ ਸੌਂਦ, ਤਰੁਣਪ੍ਰੀਤ ਸਿੰਘ ਸੌਂਦ,
ਗੁਰਚਰਨ ਸਿੰਘ ਵਿਰਦੀ ਅਤੇ ਡਾ. ਸੰਪੂਰਨ ਸਿੰਘ ਤਲੇਵਾਲੀਆ ਬਰਨਾਲਾ ਆਦਿ ਹਾਜ਼ਰ ਸਨ।
ਫੋਟੋ : ਰਾਮਗੜ੍ਹੀਆ ਆਰਗੇਨਾਈਜ਼ੇਸ਼ਨ
ਕੈਪਸ਼ਨ : ਰਾਮਗੜ੍ਹੀਆ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ ਤੇ ਹੋਰ ਲੇਖਕ
ਜੰਗੀਰ ਸਿੰਘ ਦਿਲਬਰ ਤੇ ਡਾ. ਪੁਨੀਤਪਾਲ ਸਿੰਘ ਚਾਨੇ ਦਾ ਸਨਮਾਨ ਕਰਦੇ ਹੋਏ।