Monday, November 26, 2018

ਡੇਰਾ ਬਾਬਾ ਨਾਨਕ ਵਿਖੇ ਧਰਮਸੌਤ ਦੀ ਅਗਵਾਈ 'ਚ 550 ਪੋਦੇ ਲਾ ਕਿ ਜੰਗਲਾਤ ਵਿਭਾਗ ਨੇ ਰਚਿਅਾ ਇਤਿਹਾਸ

ਡੇਰਾ ਬਾਬਾ ਨਾਨਕ  : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਮਾਰੋਹ ਸਾਲ ਦੇ ਸੰਦਰਭ ਵਿਚ ਜੰਗਲਾਤ ਵਿਭਾਗ ਵੱਲੋਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਅਗਵਾਈ ਵਿਚ  ਪੰਜਾਬ ਦੇ ਹਰ ਪਿੰਡ ਵਿਚ 550 ਰੁੱਖ ਲਗਾਉਣ ਦੀ 23 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੇ ਜੋਰ ਫੜ ਲਿਆ ਹੈ| ਜਿਸ ਤਹਿਤ ਅੱਜ ਫਿਰ ਸ੍ : ਸਾਧੂ ਸਿੰਘ ਧਰਮਸੌਤ ਦੀ ਅਗਵਾਈ ਵਿਚ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਖੁਸ਼ਹਾਲਪੁਰ ਵਿਖੇ 550 ਰੁੱਖ ਲਗਾਏ ਗਏ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਨੀਤੀਨ ਗਡਕਰੀ, ਪੰਜਾਬ ਪ੍ਰਧਾਨ ਸਾਂਸਦ ਸੁਨੀਲ ਜਾਖੜ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਵਾ ਵੱਲੋਂ ਪੌਦੇ ਲਗਾਏ ਗਏ। ਇਸ ਦੌਰਾਨ ਲਗਾਏ ਗਏੇ ਹਰ ਪੋਦੇ ਕੋਲ ਇਕ ਸਕੂਲੀ ਬੱਚਾ ਜਿਨਾਂ ਵਿਚ ਲੜਕੀਆਂ ਦੇ ਕੇਸਰੀ ਦੁਪੱਟੇ ਅਤੇ ਲੜਕਿਆਂ ਦੇ ਕੇਸਰੀ ਦਸਤਾਰਾਂ ਬੰਨੀਆਂ ਹੋਈਆਂ ਸਨ। ਜਿਵੇਂ ਹੀ ਸਾਰੇ ਮਹਿਮਾਨ ਇਥੇ ਪਹੁੰਚੇ ਤਾਂ ਸਕੂਲੀ ਬੱਚਿਆਂ ਵੱਲੋਂ ਹੱਥਾਂ ਵਿਚ ਫੜੇ ਕੇਸਰੀ ਰ੍ਰੁਮਾਲ ਹਿਲਾੳੁਂਦੇ ਹੋਏ ਰੁੱਖਾਂ ਸੰਬੰਧੀ ਸਲੋਗਨ ਗਾ ਕੇ ਪੂਰੇ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ। ਜੰਗਲਾਤ ਵਿਭਾਗ ਵੱਲੋਂ ਕੀਤੇ ਗਏ ਇਸ ਸਮਾਰੋਹ ਦੀ ਉਪ ਰਾਸ਼ਟਰਪਤੀ, ਮੁੱਖ ਮੰਤਰੀ ਤੇ ਕੇਂਦਰੀ ਮੰਤਰੀਆਂ ਵੱਲੋਂ ਸ਼ਲਾਘਾ ਕੀਤੀ ਗਈ। ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਵਾਤਾਵਰਣ ਨੂੰ ਹਰਿਅਾ ਭਰਿਅਾ ਅਤੇ ਸ਼ੁੱਧ ਬਨਾੳੁਣ ਵਾਸਤੇ ਭਰਪੂਰ ੳੁਪਰਾਲੇ ਅਰੰਭੇ ਗਏ ਹਨ| ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਅਾੳੁਣ ਲੱਗੇ ਹਨ|ੳੁਨਾਂ ਇਸ ਮੌਕੇ ਜੰਗਲਾਤ ਮੰਤਰੀ ਸ੍:ਸਾਧੂ ਸਿੰਘ ਤੇ ਜੰਗਲਾਤ ਅਧਿਕਾਰੀਅਾਂ ਦੇ ਇਸ ਕਾਰਜ ਦੀ ਸ਼ਲਾਘਾ ਵੀ ਕੀਤੀ|ਇਸ ਮੌਕੇ ਗੱਲਬਾਤ ਕਰਦਿਅਾਂ ਸ੍:ਧਰਮਸੌਤ ਨੇ ਜਿਥੇ ਦੇਸ਼ ਦੇ ਲੋਕਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਦਿੱਤੀਆਂ ਉਥੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾ ਨਾਲ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਦਾ ਲਾਂਘਾ ਖੋਲਣ ਲਈ ਮੁੱਖ ਮੱਤਰੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ।ੳੁਨਾਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਭਾਵਨਾਤਮਕ ਲਫਜ਼ਾਂ ਚ ਅਪੀਲ ਵੀ ਕੀਤੀ ਕਿ ੳੁਹ ਸ਼ੀ੍ ਗੁਰੂ ਨਾਨਕ ਦੇਵ ਜੀ ਦੀਅਾਂ ਸਿਖਿਅਾਂਵਾਂ ਤੇ ਚਲਦਿਅਾਂ ਵਾਤਾਵਰਣ ਦੀ ਸ਼ੁਧਤ ਲਈ ਵੱਧ ਤੋਂ ਵੱਧ ਬੂਟੇ ਲਾੳੁਣ | ਤਾਂ ਜੋ ਵਿਸ਼ਵ ਭਰ ਦੇ ਵਾਤਾਵਰਣ ਚ  ਸ਼ੁੱਧਤਾ ਲਿਅਾਂਦੀ ਜਾ ਸਕੇ | ਸ੍: ਧਰਮਸੋਤ ਨੇ ਅੱਗੇ ਅਾਖਿਅਾ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਹੀ ਚ ਸੂਬੇ ਭਰ ਚ ਪੌਦੇ ਲਾੳੁਣ ਦੀ ਮੁਹਿੰਮ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ |ਜਿਸ ਨਾਲ ਅਾੳੁਣ ਵਾਲੇ ਸਮੇ ਚ  ਪੰਜਾਬ  ਮੁਲਕ ਭਰ ਚ ਵਾਤਾਵਰਣ ਪੱਖੋਂ ਸਭ ਤੋ ਵੱਧ ਹਰਿਅਾ ਭਰਿਅਾ ਤੇ ਸ਼ੁੱਧਤਾ ਵਾਲ ਸੂਬਾ ਬਣ ਜਾਵੇਗਾ |ਇਸ ਮੌਕੇ ਕੈਬਨਿਟ ਮੰਤਰੀ ਓ. ਪੀ. ਸੋਨੀ, ਰਾਣਾ ਗੁਰਮੀਤ ਸਿੰਘ ਸੋਢੀ, ਮੁੱਖ ਵਣਪਾਲ ਜਤਿੰਦਰ ਸ਼ਰਮਾ, ਡੀ ਐਫ ਉ ਰਜੇਸ਼ ਗੁਲਾਟੀ, ਵਣਪਾਲ ਐਨ ਐਸ ਰੰਧਾਵਾ, ਸਮੇਤ ਜੰਗਲਾਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ। 
ਫੋਟੋ ਕੈਪਸ਼ਨ :
ਪੋਦਾ ਲਗਾਉਂਦੇ ਹੋਏ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਤੇ ਹੋਰ ।  ਫੋਟੋ :