Saturday, December 1, 2018

ਕਾਰਨੀਵਾਲ ਫ਼ਾਰ ਕਿਡਜ਼ ਦਾ ਸਮਾਰੋਹ ਏ. ਐੱਸ. ਸਕੂਲ ਦੇ ਪ੍ਰਾਇਮਰੀ ਵਿੰਗ ਵਿਚ

ਖੰਨਾ, - ਕਾਰਨੀਵਾਲ ਫ਼ਾਰ ਕਿਡਜ਼ ਦਾ ਸਮਾਰੋਹ ਏ. ਐੱਸ. ਸਕੂਲ ਦੇ ਪ੍ਰਾਇਮਰੀ ਵਿੰਗ ਵਿਚ ਕੀਤਾ ਗਿਆ | ਇਸ ਮੌਕੇ 'ਤੇ ਸਕੂਲ ਦੇ ਪ੍ਰਧਾਨ ਰਜੀਵ ਰਾਏ ਮਹਿਤਾ, ਉਪ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਜਨਰਲ ਸਕੱਤਰ ਬੀ. ਕੇ. ਬੱਤਰਾ, ਸਕੱਤਰ ਸ਼ਮਿੰਦਰ ਸਿੰਘ, ਦਿਨੇਸ਼ ਸ਼ਰਮਾ, ਨਵੀਨ ਥੰਮਣ, ਤੇਜਿੰਦਰ ਸ਼ਰਮਾ, ਸੁਦਰਸ਼ਨ ਵਰਮਾ, ਮਦਨ ਲਾਲ ਸ਼ਰਮਾ, ਪਰਮਜੀਤ ਸਿੰਘ ਅਤੇ ਰਾਜ ਕੁਮਾਰ ਸਾਹਨੇਵਾਲੀਆ ਆਦਿ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਕਾਰਨੀਵਾਲ ਵਿਚ ਬਰਮਾ ਬਰਿਜ, ਚੰਡੋਲ, ਜੰਪਰਜ਼, ਮਿੰਨੀ ਪੈਂਡੂਲਮ, ਗਨ ਸ਼ੂਟਿੰਗ, ਤੀਰ ਅੰਦਾਜ਼ੀ ਆਦਿ ਝੂਲੇ ਸਨ | ਚੱਲਦੇ ਫਿਰਦੇ ਕਾਰਟੂਨ ਭੀਮ, ਰਾਜੂ, ਚਾਰਲੀ ਅਤੇ ਗੋਪੀ ਆਦਿ ਆਕਰਸ਼ਨ ਦਾ ਕੇਂਦਰ ਰਹੇ | ਬੱਚਿਆਂ ਨੇ ਘੁੜ ਸਵਾਰੀ ਦਾ ਵੀ ਅਨੰਦ ਮਾਣਿਆ | ਇਸ ਮੌਕੇ ਤੇ ਸਕੂਲ ਦੇ ਬੱਚਿਆਂ ਲਈ ਕ੍ਰਿਕਟ ਅਕੈਡਮੀ ਲਈ ਰਜਿਸਟਰੇਸ਼ਨ ਵੀ ਸ਼ੁਰੂ ਕੀਤੀ ਗਈ | ਪਿ੍ੰਸੀਪਲ ਸਮਿੰਦਰ ਵਰਮਾ ਅਤੇ ਇੰਚਾਰਜ ਪ੍ਰਾਇਮਰੀ ਰੇਵਾ ਟੰਡਨ ਨੇ ਕਿਹਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਦੇ ਨਾਲ ਮਨੋਰੰਜਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ | ਪਿ੍ੰਸੀਪਲ ਨੇ ਮਾਤਾ-ਪਿਤਾ ਦੇ ਸਹਿਯੋਗ ਕਰਨ ਦਾ ਵੀ ਧੰਨਵਾਦ ਕੀਤਾ |