Monday, December 10, 2018

ਪਿੰਡ ਦੈਹਿੜੂ ਦੇ ਸੂਝਵਾਨ ਨਿਵਾਸੀਆਂ ਨੇ ਸਮਾਜਸੇਵੀ ਨੌਜਵਾਨ ਹਰਪ੍ਰੀਤ ਸਿੰਘ ਦੈਹਿੜੂ ਨੂੰ ਸਰਪੰਚੀ ਦਾ ਉਮੀਦਵਾਰ ਐਲਾਨਿਆਂ

ਪਿੰਡ ਦੈਹਿੜੂ ਦੇ ਸੂਝਵਾਨ ਨਿਵਾਸੀਆਂ ਨੇ ਸਮਾਜਸੇਵੀ ਨੌਜਵਾਨ ਹਰਪ੍ਰੀਤ ਸਿੰਘ ਦੈਹਿੜੂ ਨੂੰ ਸਰਪੰਚੀ ਦਾ ਉਮੀਦਵਾਰ ਐਲਾਨਿਆਂ  ਖੰਨਾ­,10 ਦਸੰਬਰ;ਪਿਛਲੇ ਦਿਨੀਂ ਸਰਕਾਰ ਨੇ ਐਲਾਨ ਕਰਕੇ ਪੰਚਾਇਤੀ ਚੋਣਾਂ ਦਾ ਪਿੰਡਾਂ ਚ ਹਲਚਲ ਸ਼ੁਰੂ ਹੋ ਚੁੱਕੀ ਹੈ ਅੱਜ ਪਿੰਡ ਦਹਿੜੂ ਦੇ ਮੇਨ ਚੌਕ ਵਿੱਚ ਪਿੰਡ ਇਕੱਠਾ ਕਰ ਕੇ ਸਰਪੰਚੀ ਦੀ ਚੋਣ ਲਈ ਹਰਪ੍ਰੀਤ ਸਿੰਘ ਰਾਜੂ ਦਹਿੜੂ ਨੂੰ  ਉਮੀਦਵਾਰ ਬਣਾਇਆ ਗਿਆ   ਅੱਜ ਕਲ ਪੰਜਾਬ ਦੀ ਆਬੋ ਹਵਾ ਚ ਪੰਚਾਇਤੀ ਵੋਟਾਂ ਨੇ ਸਰਦੀਆਂ ਚ ਗਰਮੀ ਦਾ ਮਾਹੌਲ ਬਣਾਇਆ ਹੋਇਆ ਹੈ ਹਰ ਪਿੰਡ ਚ ਜਿਸ ਦੀਆਂ ਤੋਂ ਪੰਜਾਬ ਸਰਕਾਰ ਨੇ ਪੰਚਾਇਤੀ ਵੋਟਾਂ ਦਾ ਬਿਗੁਲ ਵਜਾਇਆ ਹੈ ਪਿੰਡਾਂ ਚ ਸਰਪੰਚੀ ਤੇ ਪੰਚੀ ਦੇ ਚਾਹਵਾਨਾ ਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ ,ਇਸੇ ਤਰਾਂ ਹੀ ਪਿੰਡ ਦੈਹਿੜੂ ਦੇ ਸੂਝਵਾਨ ਨਗਰ ਨਿਵਾਸੀਆਂ ਵੱਲੋ ਪਾਰਟੀਬਾਜੀ ਤੋਂ ਉਪਰ ਉੱਠ ਕੇ ਸਮਾਜਸੇਵੀ ,ਇੰਟਰਨੈਸ਼ਨਲ ਦਸਤਾਰ ਕੋਚ,ਪੜ੍ਹੇ ਲਿਖੇ ਗੁਰਸਿੱਖ ਨੌਜਵਾਨ ਭਾਈ ਹਰਪ੍ਰੀਤ ਸਿੰਘ ਦੈਹਿੜੂ ਨੂੰ ਸਾਂਝੇ ਤੌਰ ਪਿੰਡ ਦੀ ਸਾਂਝੀ ਜਗ੍ਹਾ ਤੇ ਇਕੱਠ ਕਰ ਕੇ ਆਪਣਾ ਸਰਪੰਚੀ ਦਾ ਉਮੀਦਵਾਰ ਐਲਾਨਿਆ ਇਸ ਮੌਕੇ ਤੇ ਪਿੰਡ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਖੁਸ਼ੀ ਹੈ ਇਸ ਵਾਰ ਸਾਡੇ ਪਿੰਡ ਲਈ ਇਹ ਨੌਜਵਾਨ ਅੱਗੇ ਆਇਆ ਹੈ ਓਹਨਾ ਨੇ ਕਿਹਾ ਇਹ ਉਸਾਰੂ ਅਤੇ ਅਗਾਹਵਧੂ ਸੋਚ ਵਾਲਾ ਇਹ ਨੌਜਵਾਨ ਪਹਿਲਾਂ ਵੀ ਪਿੰਡ ਦੇ ਚੰਗੇ ਕਾਰਜਾਂ ਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ ਅਤੇ ਸਰਪੰਚ ਬਣ ਕੇ ਹੋਰ ਵੀ ਉਤਸ਼ਾਹ ਨਾਲ ਪਿੰਡ ਨੂੰ ਵਿਕਾਸ  ਦੀਆਂ ਲੀਹਾਂ ਤੇ ਲੈ ਕੇ ਜਾਵੇਗਾ,ਪਿੰਡ ਵਾਸੀਆਂ ਨੇ ਇਸ ਗੱਲ ਦੀ ਸਹਿਮਤੀ ਜਾਹਰ ਕੀਤੀ ਕਿ ਸਾਰੇ ਪਿੰਡ ਵਾਸੀ ਪਾਰਟੀਬਾਜੀ ਤੋਂ ਉਪਰ ਕੇ ਇਸ ਸਾਂਝੇ ਉਮੀਦਵਾਰ ਦਾ ਪੂਰਾ ਸਹਿਯੋਗ ਦੇਵਾਂਗੇ,। ਨੌਜਵਾਨਾਂ ਨੇ ਵੀ ਭਾਈ ਹਰਪ੍ਰੀਤ ਸਿੰਘ ਦੈਹਿੜੂ ਤੇ ਆਪਣੀ ਸਹਿਮਤੀ ਪ੍ਰਗਟ ਕੀਤੀ ਤੇ ਸਾਥ ਦੇਣ ਦਾ ਭਰੋਸਾ ਦਵਾਇਆ। ਬਾਲਮੀਕੀ ਭਾਈਚਾਰੇ ਵੱਲੋਂ ਸਿਰੋਪਾਓ ਭੇਂਟ ਕਰ ਕੇ ਹਰਪ੍ਰੀਤ ਸਿੰਘ ਦੈਹਿੜੂ ਦਾ ਪੂਰਾ ਸਾਥ ਦੇਣ ਦਾ ਭਰੋਸਾ ਦਵਾਇਆ ਗਿਆ ,ਉਮੀਦਵਾਰ ਭਾਈ ਹਰਪ੍ਰੀਤ ਸਿੰਘ ਦੈਹਿੜੂ ਨੇ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਨਗਰ ਨੇ ਜੋ ਜਿੰਮੇਵਾਰੀ ਓਹਨਾ ਦੇ ਮੋਢਿਆਂ ਤੇ ਪਾਈ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਓਹਨਾ ਨੇ ਕਿਹਾ ਕਿ ਉਹ ਵੋਟਾਂ ਦੌਰਾਨ ਨਸ਼ਾ ਵੰਡਣ ਦੇ ਸਖ਼ਤ ਖਿਲਾਫ ਹਨ ਅਤੇ ਓਹਨਾ ਵੱਲੋਂ ਅਜੇਹੀ ਕਿਸੇ ਵੀ ਤਰਾਂ ਦੀ ਕੋਈ ਵੀ ਕਾਰਵਾਈ ਨੂੰ ਅੰਜਾਮ ਨਹੀਂ ਦਿੱਤਾ ਜਾਵੇਗਾ ਪਿੰਡ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਵੇਗਾ। ਉਮੀਦਵਾਰ ਭਾਈ ਹਰਪ੍ਰੀਤ ਸਿੰਘ ਦੈਹਿੜੂ ਨੇ ਸਮੂਹ ਪਿੰਡ ਵਾਸੀਆਂ ਦਾ ਧਨਵਾਦ ਕਰਦਿਆਂ ਕਿਹਾ ਕਿ ਇਸ ਜਿੰਮਵਾਰੀ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣਗੇ ,ਇਸ ਮੌਕੇ ਤੇ ਸਾਬਕਾ ਸਰਪੰਚ ਕੇਹਰ ਸਿੰਘ ,ਰਾਓ ਡੇਰੀ ਫਾਰਮ ਤੋਂ ਰਾਜਿੰਦਰਪਾਲ ਸਿੰਘ ,ਮਾਸਟਰ ਨਛੱਤਰ ਸਿੰਘ ,ਨਾਜਰ ਸਿੰਘ ਹੌਲਦਾਰ ,ਮਨਦੀਪ ਸਿੰਘ ਬਿੱਲਾ ,ਸਵਰਨ ਸਿੰਘ ,ਬਿਕਰਮਜੀਤ ਸਿੰਘ ,ਪਾਲ ਸਿੰਘ ,ਜਗਦੇਵ ਸਿੰਘ ਜੱਗੀ ,ਇੰਦਰ ਸਿੰਘ ,ਗੁਲਜਾਰ ਸਿੰਘ ,ਮੁਖਤਿਆਰ ਸਿੰਘ ,ਸੁਰਿੰਦਰ ਸਿੰਘ ,ਸ਼ੇਰ ਸਿੰਘ ,ਦਲਜਿੰਦਰ ਸਿੰਘ ਪ੍ਰਧਾਨ ,ਜੋਗਿੰਦਰ ਸਿੰਘ ਪ੍ਰਧਾਨ ,ਬਾਬਾ ਮਹਿੰਦਰ ਸਿੰਘ,ਮੱਖਣ ਸਿੰਘ ,ਬਲਵਿੰਦਰ ਸਿੰਘ ,ਅਮਰ ਸਿੰਘ ,ਮੇਹਰ ਸਿੰਘ,ਜਸਵੰਤ ਸਿੰਘ ਜੱਸੀ ,ਇੰਦਰਜੀਤ ਸਿੰਘ ਯਾਦੂ ,ਅਸ਼ੋਕ ਕੁਮਾਰ,ਬਹਾਦਰ ਸਿੰਘ ,ਰਤਨਪਾਲ ਸਿੰਘ,ਹਰਪ੍ਰੀਤ ਸਿੰਘ ਪੀਤੀ,ਮਨਦੀਪ ਸਿੰਘ ,ਸਤਪਾਲ ਸਿੰਘ,ਚਰਨਦਾਸ ਕੁਲਤਾਜ ਸਿੰਘ ,ਬੰਟੀ ,ਰਤਨ ਸਿੰਘ,ਸਤਵੰਤ ਸਿੰਘ ,ਬਲਵੰਤ ਸਿੰਘ ,ਬੇਅੰਤ ਸਿੰਘ ,ਭਗਵਾਨ ਸਿੰਘ ਆਦਿ ਵੱਡੀ ਗਿਣਤੀ ਚ ਪਿੰਡ ਵਾਸੀ ਹਾਜਰ ਸਨ