Thursday, January 17, 2019

ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਕੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨਲੁਧਿਆਣਾ: 17 ਜਨਵਰੀ
ਹਰਿਵੱਲਭ ਸੰਗੀਤ ਸੰਮੇਲਨ ਜਲੰਧਰ ਦੇ 143 ਸਾਲ ਪੁਰਾਤਨ ਇਤਿਹਾਸ ਯਾਤਰਾ ਬਾਰੇ ਜਲੰਧਰ ਦੇ ਉਦਯੋਗਪਤੀ ਤੇ ਸੰਗੀਤ ਮਹਾਂਸਭਾ ਦੇ ਖ਼ਜ਼ਾਨਚੀ ਰਾਕੇਸ਼ ਦਾਦਾ ਵੱਲੋਂ ਲਿਖੀ ਪੁਸਤਕ ਰਾਮਗੜ੍ਹੀਆ ਗਰਲਜ਼ ਕਾਲਿਜ ਮਿੱਲਰਗੰਜ ਲੁਧਿਆਣਾ ਵਿਖੇ ਲੋਕ ਅਰਪਨ ਕੀਤੀ ਗਈ।
ਕਾਲਿਜ ਦੇ ਗੋਲਡਨ ਜੁਬਲੀ ਸਮਾਗਮ ਦੇ ਪਹਿਲੇ ਸਮਾਗਮ ਵਿੱਚ ਇਹ ਪੁਸਤਕ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਜੀ, ਸਰਦਾਰਨੀ ਗੁਰਸ਼ਰਨ ਕੌਰ ਨਾਮਧਾਰੀ,ਡਾ: ਸ ਸ ਜੌਹਲ, ਪਦਮ ਸ਼੍ਰੀ ਪ੍ਰੋ: ਕਰਤਾਰ ਸਿੰਘ ਸੰਗੀਤ ਮਾਰਤੰਡ, ਗੁਰਭਜਨ ਗਿੱਲ, ਭੁਪਿੰਦਰ ਸਿੰਘ ਮੱਲ੍ਹੀ ਕੈਨੇਡਾ, ਰਣਜੋਧ ਸਿੰਘ, ਪ੍ਰਿੰਸੀਪਲ ਇੰਦਰਜੀਤ ਕੌਰ ਕਲਸੀ,ਡਾ: ਨਰਿੰਦਰ ਕੌਰ ਸੰਧੂ ਤੇ ਰਾਕੇ਼ਸ ਦਾਦਾ ਨੇ ਲੋਕ ਅਰਪਨ ਕੀਤੀ।
ਇਸ ਸਮਾਗਮ ਚ ਉੱਘੇ ਲੇਖਕ ਕੁਲਵਿੰਦਰ ਯੂ ਐੱਸ ਏ, ਸੁਰਜੀਤ ਜੱਜ, ਤੇਜਪਰਤਾਪ Hਸਿੰਘ ਸੰਧੂ, ਸੂਬਾ ਹਰਭਜਨ ਸਿੰਘ ਨਾਮਧਾਰੀ,ਸੂਬਾ ਬਲਵਿੰਦਰ ਸਿੰਘ ਝੱਲ, ਚਰਨਜੀਤ ਸਿੰਘ ਯੂ ਐੱਸ ਏ,ਪ੍ਰਿੰਸੀਪਲ ਸ ਸ ਗਿੱਲ ਨਵਾਂ ਸ਼ਹਿਰ, ਪ੍ਰਿੰਸੀਪਲ ਸੰਜੀਵ ਚੌਹਾਨ, ਪ੍ਰਿੰਸੀਪਲ ਮਹਿੰਦਰ ਕੌਰ ਗਰੇਵਾਲ(ਰੀਟ) ਪ੍ਰਿੰ: ਕੰਵਲਜੀਤ ਕੌਰ ਕਲਸੀ, ਦਲੇਰ ਸਿੰਘ ਜੋਸ਼, ਸ਼੍ਰੀਮਤੀ ਪਰਾਮਿਲ ਦਾਦਾ,ਸਤਿਬੀਰ ਕੌਰ ਸੰਧੂ, ਰਾਜਿੰਦਰ ਰਣਜੋਧ ਸਿੰਘ,ਕੰਵਲਜੀਤ ਸਿੰਘ ਲਾਇਲ ਨਾਮਧਾਰੀ ਤੋਂ ਇਲਾਵਾ ਕਈ ਪਰਮੁੱਖ ਸ਼ਖਸੀਅਤਾਂ ਸ਼ਾਮਿਲ ਹੋਈਆਂ।
ਇਸ ਪੁਸਤਕ ਦੇ ਪ੍ਰਕਾਸ਼ਨ ਲਈ ਸਾਊਥ ਏਸ਼ੀਅਨ ਰੀਵੀਊ ਕੈਨੇਡਾ, ਵਿਜ਼ਡਮ ਕੁਲੈਕਸ਼ਨ ਲੁਧਿਆਣਾ ਨੇ ਬੜੀ ਮਿਹਨਤ ਨਾਲ ਇਸ ਵੱਡ ਆਕਾਰੀ ਪੁਸਤਕ ਨੂੰ ਥਾਮਸਨ ਪਰੈੱਸ ਫਰੀਦਾਬਾਦ ਤੋਂ ਪਰਿੰਟ ਕਰਵਾਇਆ ਹੈ। ਪੁਸਤਕ ਦੇਸ਼ ਭਰ ਦੇ ਵੱਡੇ ਸਟੋਰਾਂ ਤੋਂ ਇਲਾਵਾ ਐਮਾਜ਼ੋਨ ਰਾਹੀਂ ਵੀ ਦੇਸ਼ ਬਦੇਸ਼ ਚ ਮਿਲ ਸਕੇਗੀ, ਰਣਜੋਧ ਸਿੰਘ ਨੇ ਦੱਸਿਆ।
ਪੁਸਤਕ ਦੇ ਲੇਖਕ ਰਾਕੇਸ਼ ਦਾਦਾ ਜੀ ਨਾਲ ਫੋਨ ਨੰਬਰ 99154 02618 ਤੇ ਸੰਪਰਕ ਕਰ ਸਕਦੇ ਹੋ।
ਗੁਰਭਜਨ ਗਿੱਲ