ਖੰਨਾ,16,ਜਨਵਰੀ -
ਸਮਾਜ ਅਧਿਕਾਰ ਪਾਰਟੀ ਦੇ ਕੌਮੀ ਪ੍ਰਧਾਨ ਸੰਭੂ ਬੈਨਰਜੀ ਨੇ ਖੰਨਾ ਦੇ ਉੱਘੇ ਸਮਾਜ ਸੇਵੀ ਦਿਵਾਕਰ ਝਾ ਨੂੰਂ ਸਮਾਜ ਅਧਿਕਾਰ ਕਲਿਆਣ ਪਾਰਟੀ ਦਾ ਕੌਮੀ ਸਕੱਤਰ ਨਿਯੁਕਤ ਕੀਤਾ ਹੈ। ਗੌਰਤਲੱਬ ਹੈ ਕਿ ਦਿਵਾਕਰ ਝਾ ਪੜੇ ਲਿਖੇ ਤੇ ਸੂਝਵਾਨ ਵਿਅਕਤੀ ਹੋਣ ਦੇ ਨਾਲ ਗਰੀਬ ਲੋਕਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ।ਦਿਵਾਕਰ ਝਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਾਰਟੀ ਨੂੰ ਮਜਬੂਤ ਕਰਨ ਲਈ ਹਰ ਸੰਭਵ ਕੋਸਿਸ ਕਰਨਗੇ।ਪਿੰਡ ਪੱਧਰ ਤੇ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ ਅਤੇ ਉਹਨਾਂ ਨੂੰਂ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰਂ ਹੱਲ ਕਰਨਗੇ।ਉਹਨਾਂ ਕਿਹਾ ਕਿ ਪਾਰਟੀ ਆਉਦੀਆਂ ਲੋਕ ਸਭਾ ਚੋਣਾ ਵਿੱਚ ਤੀਸਰੇ ਬਦਲ ਦੇ ਤੌਰ ਤੇ ਸਾਹਮਣੇ ਆਵੇਗੀ।ਉਹਨਾਂ ਨੌਜਵਾਨਾਂ ਨੂੰਂ ਪਾਰਟੀ ਨੋਲ ਜੁੜਨ ਦੀ ਅਪੀਲ ਵੀ ਕੀਤੀ।ਉਨਾਂ੍ਹ ਪਾਰਟੀ ਪ੍ਰਧਾਤਨ ਦਾ ਉਹਨਾਂ ਦੀ ਨਿਯੁਕਤੀ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਫੋਟੋ ਕੈਪਸ਼ਨ;- ਸਮਾਜਿਕ ਅਧਿਕਾਰ ਕਲਿਆਣ ਪਾਰਟੀ ਦੇ ਕੌਮੀ ਪ੍ਰਧਾਨ ਦਿਵਾਕਰ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ