ਖੰਨਾ,16,ਜਨਵਰੀ -ਬਲਾਕ ਖੰਨਾ ਦੇ ਅਧੀਨ ਪੈਂਦੇ ਪਿੰਡ ਭਮੱਦੀ ਵਿਖੇ ਪਿਛਲੇ ਦਿਨੀਂ ਹੋਈ ਪੰਚਾਇਤੀ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ | ਇਸ ਮੌਕੇ ਤੇ ਖੰਨਾ ਦੇ ਬਿਜ਼ਨੈੱਸ ਮੈਨ ਅਤੇ ਪ੍ਰਧਾਨ ਕਰਨੈਲ ਸਿੰਘ ਰੋਡ ਸਰਦਾਰ ਨਰਿੰਦਰ ਸਿੰਘ ਸੇਢਾ ਵੱਲੋਂ ਅੱਜ ਆਪਣੇ ਜੱਦੀ ਪਿੰਡ ਭਮੱਦੀ ਜਾ ਕੇ ਨਵੀਂ ਚੁਣੀ ਗਈ ਪੰਚਾਇਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਤੇ ਬੋਲਦਿਆਂ ਸਰਦਾਰ ਸੇਢਾ ਨੇ ਕਿਹਾ ਕਿ ਮੈਨੂੰ ਮੇਰੇ ਪਿੰਡ ਦੀ ਨਵੀਂ ਪੰਚਾਇਤ ਤੇ ਪੂਰੀ ਉਮੀਦ ਹੈ ਕਿ ਉਹ ਪਿੰਡ ਭਮੱਦੀ ਨੂੰ ਮਾਡਲ ਪਿੰਡ ਬਣਾ ਕੇ ਵਿਖਾਏਗੀ ਇਸ ਮੌਕੇ ਤੇ ਪਿੰਡ ਵਾਸੀ ਮੌਜੂਦ ਸਨ ।