Sunday, February 24, 2019

ਸ਼ਹਿਬਾਜ ਸਿੰਘ ਨੇ ਅੱਜ ਖੰਨਾ ਸਿਟੀ 2 ਦੇ ਐਸ. ਐਚ. ਓ. ਵਜੋਂ ਅਹੁਦਾ ਸੰਭਾਲ ਲਿਆ

 23 ਫਰਵਰੀ--ਸ਼ਹੀਦ ਭਗਤ ਸਿੰਘ ਨਗਰ ਤੋਂ ਬਦਲ ਕੇ ਆਏ ਸ਼ਹਿਬਾਜ ਸਿੰਘ ਨੇ ਅੱਜ ਖੰਨਾ ਸਿਟੀ 2 ਦੇ ਐਸ. ਐਚ. ਓ. ਵਜੋਂ ਅਹੁਦਾ ਸੰਭਾਲ ਲਿਆ | ਜਦੋਂ ਕਿ ਸ਼ਹੀਦ ਭਗਤ ਸਿੰਘ ਨਗਰ ਤੋਂ ਹੀ ਬਦਲ ਕੇ ਖੰਨਾ ਆਏ ਰਾਜ ਕੁਮਾਰ ਨੇ ਐਸ. ਐਚ. ਓ. ਖੰਨਾ ਸਿਟੀ 1 ਦਾ ਅਹੁਦਾ ਸੰਭਾਲਿਆ | ਗੌਰਤਲਬ ਹੈ ਕਿ ਖੰਨਾ ਦੇ ਐਸ. ਐਸ. ਪੀ. ਧਰੁਵ ਦਹੀਆ ਨੇ ਇੰਨਾ ਨੂੰ ਖੰਨਾ ਪੁਲਿਸ ਲਾਈਨ ਤੋਂ ਬਦਲ ਕੇ ਐਸ. ਐਚ. ਓ. ਲਾਇਆ ਹੈ | ਪਤਾ ਲੱਗਾ ਹੈ ਕਿ ਸਿਟੀ 1 ਦੇ ਐਸ. ਐਚ. ਓ. ਰਾਜ ਕੁਮਾਰ ਚਾਰਜ ਸੰਭਾਲਣ ਤੋਂ ਬਾਅਦ 2 ਦਿਨ ਦੀ ਛੁੱਟੀ ਤੇ ਗਏ ਹਨ |