Wednesday, February 27, 2019

ਅਰਵਿੰਦਰਪਾਲ ਸਿੰਘ ਨੂੰ ਜਥੇਬੰਦਕ ਸਕੱਤਰ ਦੀ ਜਿੰਮੇਵਾਰੀ


ਇੰਪਲਾਈਜ ਫੈਡਰੇਸ਼ਨ (ਸੁਰਿੰਦਰ ਭਲਵਾਨ) ਦੀ ਸਰਕਲ ਖੰਨਾ ਕਮੇਟੀ ਦੀ ਪ੍ਰਧਾਨ ਮਦਨ ਲਾਲ ਦੀ ਪ੍ਰਧਾਨਗੀ ਹੇਠ ਹੋਈ ਬੈਠਕ 'ਚ ਜੱਥੇਬੰਦੀ ਲਈ ਅਹੁਦੇਦਦਾਰਾਂ ਦੀ ਚੋਣ ਕੀਤੀ ਗਈ। ਜਿਸ 'ਚ ਅਰਵਿੰਦਰਪਾਲ ਸਿੰਘ ਖੰਨਾ ਨੂੰ ਜਥੇਬੰਦਕ ਸਕੱਤਰ ਦੀ ਜਿੰਮੇਵਾਰੀ ਦਿੱਤੀ ਗਈ। ਪ੍ਰਧਾਨ ਮਦਨ ਲਾਲ ਨੇ ਕਿਹਾ ਕਿ ਅਰਵਿੰਦਰਪਾਲ ਸਿੰਘ ਨੇ ਪਹਿਲਾਂ ਵੀ ਜੱਥੇਬੰਦੀ 'ਚ ਵੱਖ-ਵੱਖ ਅਹੁਦਿਆਂ 'ਤੇ ਆਪਣੀ ਜਿੰਮੇਵਾਰੀ ਵਧੀਆਂ ਢੰਗ ਨਾਲ ਨਿਭਾਈ ਹੈ ਤੇ ਉਮਦੀ ਹੈ ਕਿ ਉਹ ਅੱਗੇ ਵੀ ਆਪਣੀਆਂ ਸੇਵਾਵਾਂ ਲਗਨ ਨਾਲ ਦਿੰਦੇ ਰਹਿਣਗੇ। ਅਰਵਿੰਦਰ ਸਿੰਘ ਨੇ ਕਿਹਾ ਕਿ ਉਸਨੂੰ ਜਿਹੜੀ ਜਿੰਮੇਵਾਰੀ ਸੋਂਪੀ ਗਈ ਹੈ, ਉਸ ਨੂੰ ਇਮਾਨਦਾਰੀ ਤੇ ਲਗਨ ਨਾਲ ਨਿਭਾਇਆ ਜਾਵੇਗਾ। ਜੱਥੇਬੰਦੀ ਦੀ ਮਜ਼ਬੂਤੀ ਲਈ ਦਿਨ-ਰਾਤ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ। ਸਾਥੀ ਕਰਮਚਾਰੀਆਂ ਦੇ ਹੱਕਾਂ ਦੀ ਲੜ੍ਹਾਈ ਲਈ ਕਿਸੇਵੀ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਰਹਿਣਗੇ।