Saturday, March 30, 2019

ਸ. ਪ੍ਰ.ਸਕੂਲ,ਹੋਲ ਦੇ ਸਲਾਨਾ ਸਮਾਗਮ ਸਮੇ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ




ਖੰਨਾ-(ਹੈਪੀ ਤੱਗੜ)
ਅੱਜ ਮਿਤੀ 30-03-2019 ਨੂੰ ਸ.ਪ੍ਰ.ਸ. ਹੋਲ ਵਿਖੇ ਸਲਾਨਾ ਨਤੀਜਾ ਘੋਸ਼ਿਤ ਕਰਨ ਮੌਕੇ ਸ਼ਾਨਦਾਰ ਸਮਾਗਮ ਕੀਤਾ ਗਿਆ ਜਿਸ ਵਿੱਚ ਸਰਪੰਚ ਸ੍ਰੀਮਤੀ ਦਲਜੀਤ ਕੌਰ ਧਰਮ ਪਤਨੀ ਸ.ਕੇਸਰ ਸਿੰਘ ਫੌਜੀ, ਦਾਨੀ ਸੱਜਣ ਸ.ਸੁਰਜੀਤ ਸਿੰਘ , ਚੇਅਰਮੈਨ ਸ਼੍ਰੀਮਤੀ ਹਰਪ੍ਰੀਤ ਕੌਰ ,ਸਮੂਹ ਸਕੂਲ ਸਟਾਫ਼ ਅਤੇ ਸਮੂਹ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਇਸ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਸਮੂਹ ਸਟਾਫ਼ ਅਤੇ ਸਰਪੰਚ ਸ੍ਰੀਮਤੀ ਦਲਜੀਤ ਕੌਰ ਵੱਲੋਂ ਸਾਲਾਨਾ ਪ੍ਰੀਖਿਆਵਾਂ ਅਤੇ ਹੋਰ ਸਹਿ-ਵਿੱਦਿਅਕ ਕ੍ਰਿਆਵਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਇਨਾਮ ਅਤੇ ਸਟੇਸ਼ਨਰੀ ਵੰਡ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ. ਸੁਰਜੀਤ ਸਿੰਘ ਵੱਲੋਂ ਆਪਣੀ ਧਰਮ ਪਤਨੀ ਸ਼੍ਰੀਮਤੀ ਗੁਰਮੀਤ ਕੌਰ ਦੀ ਨਿੱਘੀ ਯਾਦ ਵਿੱਚ ਸਮੂਹ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਗਏ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ।ਸਕੂਲ ਮੁਖੀ ਸ਼੍ਰੀਮਤੀ ਪਰਦੀਪ ਕੌਰ ਵੱਲੋਂ ,ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਮੂਹ ਸਟਾਫ਼ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ: ਸਤਨਾਮ ਸਿੰਘ, ਸੁਖਵਿੰਦਰ ਕੌਰ, ਕੁਲਵੰਤ ਕੌਰ, ਜਸਪ੍ਰੀਤ ਕੌਰ, ਕੁਲਦੀਪ ਕੌਰ ਪ੍ਰਗਟ ਸਿੰਘ, ਪੰਚ ਅਮਰੀਕ ਸਿੰਘ , ਪੰਚ ਗੁਰਮੀਤ ਸਿੰਘ, ਪੰਚ ਸੁਖਵਿੰਦਰ ਕੌਰ, ਰਣਜੋਧ ਸਿੰਘ ਭੁਮੱਦੀ , ਧਰਮਿੰਦਰ ਸਿੰਘ ਚਕੋਹੀ , ਸੁਖਵੰਤ ਸਿੰਘ ਹੋਲ ਹਾਜ਼ਰ ਸਨ।