Saturday, March 30, 2019

ਸਰਕਾਰੀ ਪ੍ਰਾਇਮਰੀ ਸਕੂਲ, ਖੰਨਾ-8 ਵਿਖੇ ਪ੍ਰਭਾਵਸ਼ਾਲੀ ਸਾਲਾਨਾ ਸਮਾਗਮ

  ਖੰਨਾ-(ਹੈਪੀ ਤੱਗੜ) ਅੱਜ ਸਰਕਾਰੀ ਪ੍ਰਾਇਮਰੀ ਸਕੂਲ, ਖੰਨਾ-8 ਵਿਖੇ ਪ੍ਰਭਾਵਸ਼ਾਲੀ ਸਾਲਾਨਾ ਸਮਾਗਮ

ਕੀਤਾ ਗਿਆ । ਜਿਸ ਵਿੱਚ ਸਕੂਲ ਦੇ ਦਿਵਿਆਂਗ ਬੱਚਿਆਂ ਦੇ ਮਾਪਿਆਂ ਦੀ ਮਿਹਨਤ ਤੇ ਸਿਦਕ ਨੂੰ ਸਲਾਮ ਕਰਦਿਆਂ ਉਹਨਾਂ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਸੱਦਿਆ ਗਿਆ।ਸਮਾਗਮ ਵਿੱਚ ਐਸ.ਐਮ.ਸੀ ਦੇ ਚੇਅਰਮੈਨ, ਮੈਂਬਰ ਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਸਕੂਲ ਮੁੱਖੀ ਸਤਵੀਰ ਸਿੰਘ ਰੌਣੀ ਵੱਲੋਂ ਸਾਰਾ ਸਾਲ ਸਖਤ ਮਿਹਨਤ ਤੇ ਲਗਨ ਨਾਲ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ, ਬੱਚਿਆਂ ਨੂੰ ਹੋਰ ਮਿਹਨਤ ਕਰਨ, ਅਧਿਆਪਕਾਂ ਤੇ ਮਾਪਿਆਂ ਦਾ ਕਹਿਣਾ ਮੰਨ ਕੇ ਜਿੰਦਗੀ ਵਿੱਚ ਅੱਗੇ ਵਧਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ ।ਸਕੂਲ ਅਧਿਆਪਕਾਂ ਵੱਲੋਂ ਦਿਵਿਆਂਗ ਬੱਚਿਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੇ ਮਾਪਿਆਂ ਦਾ ਹੌਸਲਾਂ ਵਧਾਉਣ ਲਈ ਦਿਵਿਆਂਗ ਬੱਚਿਆਂ ਅਤੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਹਨਾਂ ਮਾਪਿਆਂ ਤੋਂ ਅਸ਼ੀਰਵਾਦ ਤੇ ਇਨਾਮ ਤੇ ਸਨਮਾਨ ਦੁਆ ਕੇ ਸਨਮਾਨਿਤ ਕੀਤਾ।ਬੱਚਿਆ ਦੇ ਮਾਪਿਆਂ ਵਿੱਚ ਰਘਵੀਰ ਸਿੰਘ, ਬਸੰਤ ਲਾਲ, ਚਮਕੌਰ ਸਿੰਘ, ਬਜਰੰਗੀ ਯਾਦਵ, ਵਿਕਾਸ ਅਗਰਵਾਲ, ਸ਼ੋਭਾ ਅਗਰਵਾਲ, ਸੁਰਜੀਤ ਕੌਰ, ਪੂਨਮ ਵੱਲੋਂ ਸਕੂਲ ਦੇ ਅਧਿਆਪਕਾਂ ਵੱਲੋਂ ਬੱਚਿਆਂ ਤੇ ਕੀਤੀ ਜਾਦੀ ਸਖਤ ਮਿਹਨਤ, ਵਧੀਆਂ ਸਹੂਲਤਾਂ ਦੇਣ ਲਈ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਤੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਪੰਜਵੀ ਵਿੱਚੋਂ ਪਹਿਲਾ ਸਥਾਨ ਜੋਤੀ, ਦੂਜਾ ਅਭਿਸ਼ੇਕ, ਤੀਸਰਾ ਚੇਤਨ ਤੇ ਚੌਥੀ ਵਿੱਚੋਂ ਪਹਿਲਾ ਕੁਸਮ,ਦੂਸਰਾ ਨੈਨਸੀ, ਤੀਸਰਾ ਕੁੰਦਨ ਤੇ ਤੀਸਰੀ ਵਿੱਚੋਂ ਪਹਿਲਾ ਰਾਸ਼ੀ, ਦੂਸਰਾ ਪੂਜਾ ਕੁਮਾਰੀ, ਤੀਸਰਾ ਮੁੰਨੀ ਤੇ ਦੂਸਰੀ ਵਿੱਚੋਂ ਪਹਿਲਾ ਜਗਦੀਸ਼,ਦੂਸਰਾ ਦਿਨੇਸ਼, ਤੀਸਰਾ ਖੁਸ਼ੀ ਤੇ ਅੰਸ਼ੂ ਕੁਮਾਰੀ ਤੇ ਪਹਿਲੀ ਵਿੱਚ ਪਹਿਲਾ ਅੰਜਲੀ ਤੇ ਪ੍ਰੀਤੀ, ਦੂਸਰਾ ਕਮਲਪ੍ਰੀਤ ਕੌਰ, ਤੀਜਾ ਆਂਚਲ ਤੇ ਪ੍ਰੀ ਪ੍ਰਾਇਮਰੀ ਵਿੱਚੋਂ ਪ੍ਰਨੀਤ ਤੇ ਰਾਜ ਕੁਮਾਰ ਤੇ ਸਪੈਸ਼ਲ ਇਨਾਮ ਵਿਕਰਮ ਸਿੰਘ, ਗਗਨਪ੍ਰੀਤ ਕੌਰ, ਨਿਲੇਸ ਕੁਮਾਰ, ਸਿਮਰਨਜੀਤ, ਪ੍ਰਭਜੋਤ ਸਿੰਘ, ਬਿੱਟੂ ਨਵਜੋਤ ਸਿੰਘ, ਪਿਊਸ ਕੁਮਾਰ, ਸਤਿੰਦਰ ਸਿੰਘ, ਸ਼ਨਾ ਵਿਦਿਆਰਥੀਆਂ ਨੂੰ ਮੈਡਲ, ਕਾਪੀਆਂ, ਪੈਨਸਿਲਾਂ ਤੇ ਸਨਮਾਨ ਦੇ ਕੇ ਮਹਿਮਾਨਾਂ ਤੇ ਅਧਿਆਪਕਾਂ ਨੇ ਸਨਮਾਨਿਤ ਕੀਤਾ।ਇਸ ਸਮੇ ਤੇ ਸਪੈਸ਼ਲ ਬੱਚਿਆਂ ਦੇ ਅਧਿਆਪਕ ਮੈਡਮ ਰਸ਼ਪਾਲ ਕੌਰ ਦਾ ਸਨਮਾਨਿਤ ਕੀਤਾ ਗਿਆ ।ਇਸ ਸਮੇ ਤੇ ਸ.ਨਵਦੀਪ ਸਿੰਘ, ਰਵਿੰਦਰ ਸਿੰਘ, ਮੈਡਮ ਪ੍ਰੋਮਿਲਾ, ਮੈਡਮ ਮੀਨੂੰ, ਕਿਰਨਜੀਤ ਕੌਰ, ਅਮਨਦੀਪ ਕੌਰ, ਨੀਲੂ ਮਦਾਨ, ਮੋਨਾ ਸ਼ਰਮਾ, ਬਲਬੀਰ ਕੌਰ, ਮੰਨੂੰ ਸ਼ਰਮਾ, ਕੁਲਬੀਰ ਕੌਰ, ਨੀਲਮ ਸਪਨਾ ਕਮਲਜੀਤ ਕੌਰ, ਸੰਦੀਪ ਕੌਰ, ਹੈਪੀ ਲੱਖੀਆ, ਰਿੰਕੂ ਕੁਮਾਰ ਤੇ ਹੋਰ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।