Friday, May 31, 2019

ਗੁਰੂ ਜੀ ਦੁੱਗਰੀ ਵਾਲਿਆਂ ਦੀ ਬਾਰਵੀਂ ਬਰਸੀ ਮੌਕੇ ਮੇਨਿਕਾ ਗਾਂਧੀ ਸਮੇਤ ਲੱਖਾਂ ਸੰਗਤਾਂ ਪੁੱਜੀਆਂ




ਗੁਰੂ ਜੀ ਦਿੱਲੀ ਵਾਲਿਆਂ ਦੀ ਬਾਰਵੀਂ ਬਰਸੀ ਗੁਰੂ ਜੀ ਕਾ ਆਸਰਮ ਟਰੱਸਟ ਦਿੱਲੀ ਦੇ ਚੇਅਰਮੈਨ ਉੱਘੇ ਸਮਾਜ ਸੇਵਕ ਨਵਦੀਪ ਸਿੰਘ ਗੌਰਵ ਦੁੱਗਰੀ ਦੀ ਅਗਵਾਈ ਹੇਠ ਗੁਰੂ ਜੀ ਦੇ ਜੱਦੀ ਪਿੰਡ ਦੁੱਗਰੀ ਵਿਖੇ ਸਥਿਤ ਗੁਰੂ ਜੀ ਮੰਦਰ ਵਿਖੇ ਬੜੀ ਹੀ ਸ਼ਰਧਾ ਭਾਵਨਾ ਤੇ ਉਤਸ਼ਾਹ ਪੂਰਵਕ ਮਨਾਈ ਗਈ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀ ਜੱਥੇ ਨੇ ਕੀਰਤਨ ਵਿਖਿਆਨ ਕੀਤਾ ਤੇ ਉਸਤੋਂ ਬਾਅਦ ਗੁਰੂ ਜੀ ਮੰਦਰ ਦੁੱਗਰੀ ਵਿਖੇ ਆਰਤੀ ਕੀਤੀ ਗਈ। ਸਾਰਾ ਦਿਨ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਾਬਕਾ ਕੇਂਦਰੀ ਕੈਬਨਿਟ ਮੰਤਰੀ ਮੇਨਕਾ ਗਾਂਧੀ ਨੇ ਬਰਸੀ ਸਮਾਗਮਾਂ 'ਚ ਵਿਸ਼ੇਸ਼ ਤੌਰ 'ਤੇ ਸਮੂਲੀਅਤ ਕੀਤੀ। ਇਸ ਤੋਂ ਇਲਾਵਾ ਇਨਕਮ ਟੈਕਸ ਵਿਭਾਗ ਪਟਿਆਲਾ ਦੇ ਸਾਬਕਾ ਪ੍ਰਿੰਸੀਪਲ ਕਮਿਸਨਰ ਡਾ. ਜਗਤਾਰ ਸਿੰਘ ਬੁੱਲਾਪੁਰ, ਸੁਧਾ ਅਹੂਜਾ, ਮਿਸਟਰ ਐਂਡ ਮਿਸ਼ਿਜ ਦੀਪਕ ਗੁਪਤਾ, ਸੰਜੀਵ ਮਨਚੰਦਾ, ਡਾ. ਗਰਗ, ਕੁਨਾਲ ਚੌਧਰੀ, ਐੱਸਐੱਸ ਗੁਲਾਟੀ, ਆਰਬੀਐੱਸ ਪਵਾਰ, ਰਾਜਨ ਮੱਗੋ, ਅਨਿਲ ਸ਼ਰਮਾ, ਵਿਕਰਮ ਚੋਪੜਾ, ਕਰਨਲ ਸਮਸ਼ੇਰ ਸਿੰਘ, ਸੁਨੀਲ ਅਰੋੜਾ, ਮਹਿੰਦੀਰੱਤਾ, ਰਾਜ ਕੁਮਾਰ, ਰਵੀ ਨਾਇਡੂ, ਬਵੈ ਚਾਵਲਾ, ਆਰੂਸ, ਮਿਸਟਰ ਐਂਡ ਮਿਸਿਜ਼ ਨੀਰਜ ਅਰੋੜਾ, ਕਮਾਂਡਰ ਆਰਕੇ ਸ਼ਰਮਾ, ਸੁਨੀਲ ਗੁਪਤਾ, ਅਨੀਤਾ, ਕਨਵਰ ਲਾਲ, ਮਨੋਜ ਸੂਦ, ਵਿਨੋਦ ਮਨੋਚਾ, ਰਾਜੀਵ ਮਲਹੋਤਰਾ, ਪੁਨੀਤ ਡੁਡੇਜਾ ਆਦਿ ਹਾਜ਼ਰ ਸਨ।