Saturday, June 1, 2019

ਸ.ਪ੍ਰ. ਸਕੂਲ, ਖੰਨਾ-8 ਵਿਖੇ ਸਵ.ਚੰਚਲ ਸਿੰਘ ਯਾਦਗਾਰੀ ਸਮਾਰਟ ਕਲਾਸਰੂਮ ਦਾ ਉਦਘਾਟਨ

            ਖੰਨਾ(ਹੈਪੀ) ਸਰਕਾਰੀ ਪ੍ਰਾਇਮਰੀ ਸਕੂਲ, ਖੰਨਾ-8 ਵਿਖੇ ਵਿਸ਼ੇਸ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ।ਜਿਸ ਵਿੱਚ ਸਰਪ੍ਰਸਤ ਅਧਿਆਪਕ /ਵਿਦਿਆਰਥੀ ਸੰਸਥਾ, ਖੰਨਾ ਵੱਲੋ ਤਿਆਰ ਸਵਰਗਵਾਸੀ ਚੰਚਲ ਸਿੰਘ ਯਾਦਗਾਰੀ ਸਮਾਰਟ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੈਡਮ ਮੰਜੂ ਭਾਰਦਵਾਜ ਸਟੇਟ ਕੋਆਰਡੀਨੇਟਰ ਸਮਾਰਟ ਸਕੂਲ, ਪੰਜਾਬ ਅਤੇ ਬੀ.ਪੀ.ਈ.ਓ ਖੰਨਾ-1 ਸ. ਮੇਲਾ ਸਿੰਘ ਪਹੁੰਚੇ।ਵਿਸ਼ੇਸ ਮਹਿਮਾਨ ਦੇ ਤੌਰ ਤੇ ਐਸ.ਸੀ ਸ੍ਰੀ ਗੁਰਮੀਤ ਨਾਗਪਾਲ ਅਤੇ ਸਟੇਟ ਅਵਾਰਡੀ ਤੇ ਕੋਆਰਡੀਨੇਟਰ ਸਮਾਰਟ ਸਕੂਲ ਸ੍ਰੀ ਸੰਜੀਵ ਕੁਮਾਰ ਘਲਾਲ ਪਹੁੰਚੇ। ਐਮ.ਸੀ.ਗੁਰਮੀਤ ਨਾਗਪਾਲ ਜੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਸਕੂਲ ਦੀ ਹਰ ਮਦਦ ਕਰਨ ਦਾ ਭਰੋਸਾ ਦਿੱਤਾ।ਬੀ.ਪੀ.ਈ.ਓ ਖੰਨਾ-1 ਸ.ਮੇਲਾ ਸਿੰਘ ਜੀ ਬੋਲਦਿਆਂ ਕਿਹਾ ਬਲਾਕ ਦੇ ਮਿਹਨਤੀ ਅਧਿਆਪਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਖੰਨਾ ਬਲਾਕਾਂ ਦੇ ਸਾਰੇ ਮਿਹਨਤੀ ਅਧਿਆਪਕ ਦਾ ਸਨਮਾਨ ਕੀਤਾ ਜਾਵੇਗਾ।ਮੈਡਮ ਮੰਜੂ ਭਾਰਦਵਾਜ ਜੀ ਨੇ ਸਕੂਲ ਦੇ ਮਿਹਨਤੀ ਸਟਾਫ ਨੂੰ ਸਕੂਲ ਦੇ ਵਧੀਆਂ ਪ੍ਰਬੰਧਾਂ ਲਈ ਸ਼ਲਾਘਾ ਕੀਤੀ। ਖੰਨਾ ਦੀ ਸਰਪ੍ਰਸਤ ਸੰਸਥਾ ਦੇ ਮੈਂਬਰ ਜਿਹੜੇ ਬੱਚਿਆਂ ਦੀ ਪੜ੍ਹਾਈ ਤੇ ਸਕੂਲ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ ਉਹਨਾਂ ਦਾ ਵਿਸ਼ੇਸ ਸਨਮਾਨ ਕੀਤਾ।ਅੱਜ ਸੰਸਥਾ ਦੇ ਮੈਂਬਰ ਮੈਡਮ ਬਲਜੀਤ ਕੌਰ ਜਰਗ, ਸਰਬਜੀਤ ਕੌਰ ਚਕੋਹੀ, ਰਾਜਿੰਦਰ ਕੌਰ ਮਾਜਰੀ, ਪ੍ਰਮਿੰਦਰ ਚੌਹਾਨ, ਜਸਵੀਰ ਸਿੰਘ ਰੌਣੀ, ਸੰਦੀਪ ਸਿੰਘ ਜਰਗ, ਸੁਖਦੇਵ ਬੈਨੀਪਾਲ, ਭੁਪਿੰਦਰ ਤ੍ਰਿਵੇਦੀ, ਗੁਰਭਗਤ ਸਿੰਘ ਰੌਣੀ, ਬਲਵਿੰਦਰ ਸਿੰਘ ਗਾਜੀਪੁਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਕੂਲ ਮੁੱਖੀ ਸਤਵੀਰ ਸਿੰਘ ਰੌਣੀ ਨੇ ਆਏ ਮਹਿਮਾਨਾਂ ਤੇ ਅਧਿਆਪਕਾਂ ਤੇ ਵਿਸ਼ੇਸ ਤੌਰ ਤੇ ਸਰਪ੍ਰਸਤ ਸੰਸਥਾ ਦਾ ਧੰਨਵਾਦ ਕੀਤਾ।ਇਸ ਸਮੇ ਤੇ ਸ੍ਰੀ ਪਰਮਜੀਤ ਸੇਤੀਆ, ਪ੍ਰਿੰਸੀਪਲ ਰਘਬੀਰ ਸਿੰਘ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਪ੍ਰੋਮਿਲਾ, ਮੈਡਮ ਮੀਨੂੰ, ਕਿਰਨਜੀਤ ਕੌਰ, ਅਮਨਦੀਪ ਕੌਰ, ਮੋਨਾ ਸ਼ਰਮਾ, ਨੀਲੂ ਮਦਾਨ, ਬਲਬੀਰ ਕੌਰ, ਹਰਜਿੰਦਰ ਕੌਰ, ਮੰਨੂ ਸ਼ਰਮਾ, ਰਸ਼ਪਾਲ ਕੌਰ, ਨੀਲਮ ਸਪਨਾ, ਕੁਲਵੀਰ ਕੌਰ ਅਧਿਆਪਕ ਹਾਜ਼ਰ ਸਨ।