Wednesday, May 8, 2019

ਦੇਸ਼ ਸਿਰਫ ਕਾਂਗਰਸ ਦੇ ਹੱਥਾਂ ‘ਚ ਸੁਰੱਖਿਅਤ : ਡਾ. ਅਮਰ ਸਿੰਘ



ਸਾਹਨੇਵਾਲ, 0ਮਈ  
ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਨੇ ਕਿਹਾ ਕਿ ਮੁਲਕ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਸੁਰੱਖਿਅਤ ਹੈ ਜਦੋਂ  ਕਿ ਭਾਜਪਾ ਸਰਕਾਰ ਨੇ ਤਾਂ ਮੁਲਕ ਨੂੰ ਕਾਰਪੋਰੇਟ ਘਰਾਣਿਆਂ ਅੱਗੇ ਗਿਰਵੀ ਰੱਖ ਦਿੱਤਾ ਹੈ ਜੋ ਆਪਣੀ ਮਰਜੀ ਨਾਲ ਦੇਸ਼ ਦੇ ਵੱਡੇ ਫੈਂਸਲੇ ਲੈਂਦੇ ਹਨ। ਉਹ ਅੱਜ ਆਪਣੀ ਚੋਣ ਮੁਹਿੰਮ ਦੌਰਾਨ ਵਿਧਾਨ ਸਭਾ ਹਲਕਾ  ਸਾਹਨੇਵਾਲ ਦੇ ਪਿੰਡ ਬੁਡੇਵਾਲ, ਖਾਸੀ ਕਲਾਂ, ਰਵਾਸ, ਬੂਥਗੜ੍ਹ-ਮਾਂਗਟ, ਕੁਨੇਜਾ, ਨੂਰਵਾਲ, ਬਾਜੜਾ ਕਾਲੋਨੀ, ਮੇਹਰਬਾਨ ਅਤੇ ਪਿੰਡ ਖੁਆਜਕੇ ਦੇ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ।
          ਡਾ. ਅਮਰ ਸਿੰਘ ਨੇ ਇਸ ਮੌਕੇ ਲੋਕਾਂ ਨਾਲ ਆਪਣੀ ਜ਼ਿੰਦਗੀਂ ਦੇ ਬਤੌਰ ਪ੍ਰਸ਼ਾਸਨਿਕ ਅਧਿਕਾਰੀ ਤਜ਼ਰਬੇ ਸਾਂਝੇ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਕਈ ਰਾਜਾਂ ਵਿੱਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਉਹ ਇੱਕ ਮੁੱਖ ਮੰਤਰੀਂ ਦੇ ਪ੍ਰਿੰਸੀਪਲ ਸਕੱਤਰ ਅਤੇ ਕੇਂਦਰ ਸਰਕਾਰ ਵਿੱਚ ਸਨਮਾਨਜਨਕ ਅਹੁਦਿਆਂ ਉਤੇ ਰਹੇ ਹਨ ਜਿਸ ਕਾਰਣ ਕੇਂਦਰ ਤੇ ਰਾਜ ਸਰਕਾਰਾਂ ਦੇ ਕੰਮਾਂ ਤੋਂ ਭਲੀ ਭਾਂਤ ਜਾਣੂ ਹਨ।  ਸਰਕਾਰਾਂ ਵਿੱਚ ਵਿਚਰਦਿਆਂ ਉਨ੍ਹਾਂ ਇਹ ਗੱਲ ਦਿਲੋ ਮਹਿਸੂਸ ਕੀਤੀ ਹੈ ਕਿ ਮੁਲਖ ਦੀ ਵਾਂਗਡੋਰ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਹੀ ਹੋਣੀ ਚਾਹੀਦੀ  ਹੈ ਜਿਹੜੀ ਮੁਲਖ ਨੂੰ ਤਰੱਕੀ ਦੀਆਂ ਲੀਹਾਂ ਉਤੇ ਲੈਕੇ ਜਾ ਸਕੇ। ਦੇਸ਼ ਦੀ ਬਿਹਤਰੀ ਲਈ ਸਿਰਫ ਕਾਂਗਰਸ ਪਾਰਟੀ ਨੇ ਹੀ ਅਹਿਮ ਕਦਮ ਚੁੱਕੇ ਹਨ। ਉਨ੍ਹਾਂ ਭਾਜਪਾ ਦੇ ਦੋਸ਼ ਲਾਇਆ ਕਿ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਮੁਲਖ ਨੂੰ ਸਿਰਫ ਤੇ ਸਿਰਫ ਬਰਬਾਦੀ, ਕੰਗਾਲੀ ਅਤੇ ਆਰਥਿਕ ਲੁੱਟ ਦਿੱਤੀ ਹੈ ਜਦੋਂ ਕਿ ਕਾਂਗਰਸ ਸਰਕਾਰ ਵੇਲੇ ਪੂਰੇ ਮੁਲਖ ਵਿੱਚ ਵਿਕਾਸ ਦੀ ਕ੍ਰਾਂਤੀ ਆਈ ਸੀ। ਉਨ੍ਹਾਂ ਕਿਹਾ ਕਿ ਮੋਦੀ ਜਿਹੜੇ ਮੁੱਦਿਆਂ ਨੂੰ ਲੈਕੇ ਚੋਣ ਲੜ੍ਹ ਰਿਹਾ ਹੈ ਅਸਲ ਵਿੱਚ ਉਹ ਮੁੱਦੇ ਆਮ ਲੋਕਾਂ ਨੂੰ ਭਰਮਾਉਣ ਦਾ ਜਰੀਆ ਹਨ ਜਦੋਂ ਕਿ ਲੋਕਾਂ ਦੀ ਬਿਹਤਰੀ ਲਈ ਕੁੱਝ ਵੀ ਨਹੀਂ। ਡਾ. ਅਮਰ ਸਿੰਘ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਗੱਲ ਕਰਦਿਆਂ ਅਕਾਲੀ ਤੇ ਭਾਜਪਾ ਪਾਰਟੀਆਂ ਨੂੰ ਇੱਕੋ ਥਾਲੀ ਦੇ ਚੱਟੇ-ਵੱਟੇ ਗਰਦਾਨਿਆਂ। ਉਨ੍ਹਾਂ ਕਿਹਾ ਕਿ ਜਿਹੋ ਜਿਹੀ ਮਾੜੀ ਕਾਰਗੁਜਾਰੀ ਭਾਜਪਾ ਕੇਂਦਰ ਵਿੱਚ ਕਰਦੀ ਰਹੀ ਹੈ ਉਹੋ ਜਿਹੀ ਹੀ ਪੰਜਾਬ ਵਿੱਚ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ (ਬਾਦਲ) ਪੰਜਾਬ ਵਿੱਚ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਮੁਲਖ ਵਿੱਚ ਸ਼੍ਰੀ ਰਾਹੁਲ ਗਾਂਧੀ ਦੀ ਸਰਕਾਰ ਬਣਨ ਜਾ ਰਹੀ ਹੈ ਜਿਸ ਲਈ ਲੋਕਾਂ ਦੇ ਸਾਥ ਦੀ ਲੋੜ ਹੈ ਸੋ ਆਪਣਾ ਇੱਕੋ ਇੱਕ ਕੀਮਤੀ ਵੋਟ ਪਾਕੇ ਕਾਂਗਰਸ ਪਾਰਟੀ ਨੂੰ ਸਫਲ ਬਣਾਇਆ ਜਾਵੇ। ਆਪਣੀ ਚੋਣ ਮੁਹਿੰਮ ਨੂੰ ਮਿਲ ਰਹੇ ਭਰਵੇਂ ਹੁੰਗਾਂਰੇ ਉਤੇ ਬੋਲਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਉਨ੍ਹਾਂ ਵੱਲੋਂ ਹਲਕੇ ਦੇ ਲੋਕਾਂ ਨਾਲ ਕੀਤਾ ਇੱਕ ਇੱਕ ਵਾਅਦਾ ਪੁਗਾਇਆ ਜਾਵੇਗਾ ਅਤੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਹਲਕਾ ਸਾਹਨੇਵਾਲ ਤੋਂ ਇੰਚਾਰਜ ਬੀਬੀ ਸਤਵਿੰਦਰ ਬਿੱਟੀ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਡਾ. ਅਮਰ ਸਿੰਘ ਨੂੰ ਇਸ ਹਲਕੇ ਤੋਂ ਵੱਡੀ ਲੀਡ ਨਾਲ ਜਿਤਾਇਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਮਨਜੀਤ ਸਿੰਘ ਝਲਬੂਟੀ ਅਤੇ ਸੁਖਦੀਪ ਸਿੰਘ ਹਾਰਾ ਅਜਮੇਰ ਸਿੰਘ ਭਾਗਪੁਰ, ਅਵਤਾਰ ਸਿੰਘ, ਇੰਦਰਮੋਹਨ ਸਿੰਘ ਕਾਦੀਆ, ਵਿਕਰਮ ਬਾਜਵਾ ਮਨਜਿੰਦਰ ਸਿੰਘ, ਬਲਵੀਰ ਸਿੰਘ ਬਲਾਕ ਸੰਮਤੀ ਮੈਂਬਰ, ਗੁਰਮੀਤ ਸਿੰਘ, ਹਰਦੇਵ ਸਿੰਘ ਸਰਪੰਚ, ਕੁਲਜੀਤ ਸਿੰਘ, ਜਗਦੇਵ ਸਿੰਘ, ਪ੍ਰੇਮ ਸਿੰਘ, ਤੇਜਿੰਦਰ ਸਿੰਘ, ਅਵਤਾਰ ਸਿੰਘ, ਜਗਵਿੰਦਰ ਸਿੰਘ, ਹਰਬੰਸ ਸਿੰਘ, ਰਵਿੰਦਰ ਸਿੰਘ, ਸਿਮਰਜੀਤ ਸਿੰਘ, ਹਰਜਿੰਦਰ ਸਿੰਘ, ਸੰਦੀਪ ਭਾਟੀਆ ਐਮ.ਸੀ, ਕੁਲਵਿੰਦਰ ਕਾਲਾ ਐਮ.ਸੀ, ਬੁੱਧ ਰਾਮ ਐਮ.ਸੀ , ਰਮਨੀਤ ਸਿੰਘ ਗਿੱਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਨਛੱਤਰ ਸਿੰਘ, ਰਾਮ ਨਾਥ ਸਾਹਨੇਵਾਲ, ਮੁਖਤਿਆਰ ਸਿੰਘ ਸਰਪੰਚ ਅਤੇ ਬਲਕਾਰ ਸਿੰਘ ਸਮੇਤ ਹੋਰ ਹਾਜਿਰ ਸਨ।