Thursday, May 9, 2019

ਭਾਜਪਾ ਨੇ ਉਦਯੋਗਾਂ ਨੂੰ ਕੀਤਾ ਬੁਰੀ ਤਰ੍ਹਾਂ ਤਬਾਹ: ਨਵੀਨ ਜਿੰਦਲ



 ਖੰਨਾ , 09 ਮਈ 

ਭਾਜਪਾ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਮੁਲਖ ਦੇ ਉਦਯੋਗ ਨੂੰ ਜੀਐਸਟੀ ਅਤੇ ਨੋਟਬੰਦੀਂ ਜਿਹੀਆਂ ਮਾੜੀਆਂ ਨੀਤੀਆਂ ਨਾਲ ਢਾਹ ਲਾਈ ਹੈ ਅਤੇ ਸਰਕਾਰ ਦੀਆਂ ਇਨ੍ਹਾਂ ਗਲਤ ਨੀਤੀਆਂ ਕਾਰਣ ਉਦਯੋਗ ਅਤੇ ਕਾਰਖਾਨੇ ਬੰਦ ਹੋਣ ਕਿਨਾਰੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਉਦਯੋਗਪਤੀ ਤੇ ਸਾਬਕਾ ਮੈਂਬਰ ਪਾਰਲੀਮੈਂਟ ਨਵੀਨ ਜਿੰਦਲ ਨੇ ਅੱਜ ਇੱਥੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦੇ ਹੱਕ ਵਿੱਚ ਉਦਯੋਗਪਤੀਆਂ ਅਤੇ ਵਪਾਰੀਆਂ ਦੀ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ
          ਸ਼ਹਿਰ ਦੇ ਸਤਿਕਾਰ ਪੈਲੇਸ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਨਵੀਨ ਜਿੰਦਲ ਨੇ ਕਿਹਾ ਕਿ ਭਾਜਪਾ ਉਦਯੋਗਪਤੀ ਖਿੱਤੇ ਦੇ ਲੋਕਾਂ ਲਈ ਕੋਈ ਚੰਗੀਂ ਸਰਕਾਰ ਨਹੀਂ ਹੈ ਜਿਸ ਦੀਆਂ ਉਦਯੋਗਮਾਰੂ ਨੀਤੀਆਂ ਕਾਰਣ ਅੱਜ ਦੇਸ਼ ਦੇ ਵੱਖੋ ਵੱਖਰੇ ਰਾਜਾਂ ਵਿੱਚ ਬਹੁਤ ਸਾਰੇ ਉਦਯੋਗ ਬੰਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਕੋਲੇ ਦੇ ਭੰਡਾਰ ਉਤੇ ਵਸਿਆ ਮੁਲਖ ਹੈ ਪਰ ਫਿਰ ਵੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਕੋਲਾ ਬਾਹਰਲੇ ਦੇਸ਼ਾਂ ਤੋਂ ਖਰੀਦਿਆ ਜਾ ਰਹੀ ਹੈ ਅਤੇ ਉਦਯੋਗਾਂ ਨੂੰ ਬਿਜਲੀ ਮਹਿੰਗੀਆਂ ਦਰਾਂ ਉਤੇ ਪੈ ਰਹੀ ਹੈ। ਉਨ੍ਹਾਂ ਇਸ ਮੌਕੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦਾ ਸਾਥ ਦੇਣ ਤਾਂ ਜੋਂ ਭਾਰਤ ਵਿੱਚ ਉਦਯੋਗਾਂ ਦੀ ਡੁੱਬਦੀ ਬੇੜੀ ਨੂੰ ਸੰਭਾਲਿਆਂ ਜਾ ਸਕੇ। ਉਨ੍ਹਾਂ ਡਾ. ਅਮਰ ਸਿੰਘ ਨੂੰ ਆਪਣਾ ਮਾਰਗਦਰਸ਼ਕ ਕਹਿੰਦਿਆਂ ਸਾਰੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਉਨ੍ਹਾਂ ਦਾ ਪੂਰਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਦਯੋਗਪਤੀ ਵਰਗ ਦੇ ਲੋਕ ਸਮੁੱਚੀ ਕਾਂਗਰਸ ਤੋਂ ਇਹ ਉਮੀਦ ਜਾਹਿਰ ਕਰ ਸਕਦੇ ਹਨ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਆਉਣ ਉਤੇ ਜੀਐਸਟੀ ਦੀਆਂ ਖਾਮੀਆਂ ਦੂਰ ਕਰਨ, ਬਿਜਲੀ ਦੀਆਂ ਦਰਾਂ ਘੱਟ ਕਰਨ ਸਮੇਤ ਉਦਯੋਗ ਖੇਤਰ ਦੀ ਬਿਹਤਰੀ ਲਈ ਹੋਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਸ਼ਹਿਰ ਦੀ ਚਿਰਾਂ ਤੋਂ ਉੱਠ ਰਹੀਂ 100 ਫੁੱਟ ਉੱਚੇ ਤਿਰੰਗੇਂ ਝੰਡੇਂ ਦੀ ਮੰਗ ਉਤੇ ਬੋਲਦਿਆਂ ਨਵੀਨ ਜਿੰਦਲ ਨੇ ਕਿਹਾ ਕਿ ਜੇਕਰ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਨੂੰ ਜਿਤਾਉਂਦੇ ਹਨ ਤਾਂ ਉਹ ਵਾਅਦਾ ਕਰਦੇ ਹਨ ਕਿ ਖੰਨਾਂ ਸ਼ਹਿਰ ਵਿੱਚ 100 ਫੁੱਟ ਉੱਚਾ ਤਿਰੰਗਾਂ ਝੰਡਾਂ ਲਹਿਰਾਇਆ ਜਾਵੇਗਾ।
          ਇਸ ਤੋਂ ਪਹਿਲਾਂ ਸ਼੍ਰੀ ਨਵੀਨ ਜਿੰਦਲ ਨੂੰ ਜੀ ਆਇਆ ਕਹਿੰਦਿਆਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ ਉਤੇ ਉਦਯੋਗ ਖੇਤਰ ਦੀ ਬਾਂਹ ਫੜੀ ਜਾਵੇਗੀ ਅਤੇ ਉਦਯੋਗਾਂ ਲਈ ਪੰਜਾਬ ਸਮੇਤ ਪੂਰੇ ਭਾਰਤ ਅੰਦਰ ਇਹੋ ਜਿਹਾ ਸੁਖਾਵਾਂ ਮਾਹੋਲ ਬਣਾਇਆ ਜਾਵੇਗਾ ਜਿੱਥੇ ਉਦਯੋਗਪਤੀ ਖਿੱਤੇ ਦੇ ਲੋਕ ਸੰਤੁਸਟੀ ਮਹਿਸੂਸ ਕਰਨਗੇ। ਉਨ੍ਹਾਂ ਹਾਜ਼ਰੀਨ ਨੂੰ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨ ਉਤੇ ਜ਼ੋਰ ਦਿੱਤਾ। ਵਿਧਾਨ ਸਭਾ ਹਲਕਾ ਖੰਨਾਂ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਮੁਲਖ ਵਿੱਚ ਉਦਯੋਗ ਵਧਣਗੇ ਤਾਂ ਰੁਜ਼ਗਾਰ ਵਧੇਗਾ ਤੇ ਜੇਕਰ ਰੁਜ਼ਗਾਰ ਵਧੇਗਾ ਤਾਂ ਮੁਲਖ ਵਧੇਗਾ। ਇਸ ਮੌਕੇ ਇਕੱਤਰ ਹੋਏ ਵੱਡੀ ਗਿਣਤੀ ਉਦਯੋਗਪਤੀਆਂ ਅਤੇ ਵਪਾਰੀਆਂ ਨੇ ਕਾਂਗਰਸ ਦੇ ਸਮਰਥਨ ਲਈ ਇਕਜੁੱਟਤਾ ਦਰਸਾਉਂਦਿਆਂ ਕਾਂਗਰਸ ਦਾ ਸਾਥ ਦੇਣ ਦਾ ਅਹਿਦ ਲਿਆ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾ, ਆਲ ਇੰਡੀਆਂ ਕਾਂਗਰਸ ਦੇ ਅਬਜਰਵਰ ਕਮਲ ਕਿਸ਼ੋਰ ਕਮਾਂਡੋ, ਵਿਕਾਸ ਮਹਿਤਾ ਮਿਉਂਸੀਪਲ ਕਮੇਟੀ ਪ੍ਰਧਾਨ, ਸ਼੍ਰੀ ਵਿਨੋਦ ਵਸ਼ਿਸ਼ਟ, ਰੁਪਿੰਦਰ ਰਾਜਾ, ਗੁਰਮੇਲ ਸਿੰਘ ਕਾਲਾ ਐਮ.ਸੀ, ਜਤਿੰਦਰ ਪਾਠਕ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਵਿਨੋਦ ਦੱਤ, ਕਰਮਜੀਤ ਸਿੰਘ, ਰਾਜੀਵ ਰਾਏ ਮਹਿਤਾ ਐਡਵੋਕੇਟ, ਜਗਜੀਤ ਔਜਲਾ, ਸੁਦਰਸ਼ਨ ਵਰਮਾ, ਹਰਦੀਪ ਸਿੰਘ, ਸੁਰੇਸ਼ ਕੁਮਾਰ ਮੱਪੀ ਸੀਨੀਅਰ ਆਗੂ, ਰਵਿੰਦਰ ਸਿੰਘ ਬੱਬੂ, ਡਾ. ਗੁਰਮੁੱਖ ਸਿੰਘ, ਅਭੀਸ਼ੇਕ ਗੋਇਲ ,ਸੁਰਜਨ ਸਿੰਘ, ਹਰਜੀਤ ਸਿੰਘ ਢਿੱਲਵਾਂ, ਰਮਿੰਦਰ ਸਿੰਘ, ਕੇਵਲ ਕ੍ਰਿਸ਼ਨ, ਸਚਿਨ, ਸੋਹਨ ਲਾਲ, ਸੁਰਿੰਦਰ ਵਰਮਾ, ਰੋਸ਼ਨ ਲਾਲ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਵਿਜੈ ਵਰਮਾ ਸਮੇਤ ਸ਼ਹਿਰ ਦੇ ਉਦਯੋਗਪਤੀ ਅਤੇ ਵਪਾਰੀ ਹਾਜ਼ਰ ਸਨ।  
ਫੋਟੋ 09 ਮਈ , ਖੰਨਾਂ
ਕੈਪਸ਼ਨ           ਖੰਨਾਂ ਵਿਖੇ ਡਾ. ਅਮਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਉਦਯੋਗਪਤੀ ਨਵੀਨ ਜਿੰਦਲ ਤੇ ਹੋਰ
Attachments area