ਸੋਹਾਣਾ ਹਸਪਤਾਲ ਖੰਨਾ ਵਿਖੇ ਹੱਡੀਆਂ ਦੀ ਜਾਂਚ ਲਈ ਮੁਫ਼ਤ ਕੈਂਪ ਮਿਤੀ 13 ਜੂਨ ਦਿਨ ਵੀਰਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਕੈਂਪ 'ਚ ਹੱਡੀਆਂ ਦੀ ਕੈਲਸੀਅਮ ਦੀ ਜਾਂਚ ਲਈ ਮੁਫ਼ਤ ਬੀਐੱਮਡੀ ਟੈਸਟ ਕੀਤਾ ਜਾਵੇਗਾ। ਹੱਡੀਆਂ ਤੇ ਜੋੜ ਬਦਲਣ ਦੇ ਮਾਹਿਰ ਡਾ. ਗਗਨਦੀਪ ਸਿੰਘ ਸਚੇਦਵਾ ਸੀਈਓ ਮਰੀਜ਼ਾਂ ਦੀ ਜਾਂਚ ਕਰਨਗੇ। ਇਹ ਜਾਣਕਾਰੀ ਸੋਹਾਣਾ ਹਸਪਤਾਲ ਦੀ ਖੰਨਾ ਬ੍ਰਾਂਚ ਦੇ ਇੰਚਾਰਜ ਚੰਨਪ੍ਰੀਤ ਸਿੰਘ ਸ਼ੈਰੀ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਡਾ. ਗਗਨਦੀਪ ਸਿੰਘ ਸਚਦੇਵਾ ਇੱਕ ਤਜ਼ਾਰਬੇਕਾਰ ਹੱਡੀਆਂ ਤੇ ਜੋੜ ਬਦਲਣ ਦੇ ਮਾਹਿਰ ਡਾਕਟਰ ਹਨ। ਮਰੀਜ਼ਾਂ ਨੂੰ ਕੈਂਪ 'ਚ ਆ ਕੇ ਇੰਨ੍ਹਾਂ ਦੀਆਂ ਸੇਵਾਵਾਂ ਦਾ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਡਾਕਟਰ ਦੀ ਸਲਾਹ ਨਾਲ ਹੱਡੀਆਂ ਨਾਲ ਸਬੰਧਿਤ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਕੈਪਸ਼ਨ- ਡਾ. ਗਗਨਦੀਪ ਸਿੰਘ ਸਚਦੇਵਾ
ਕੈਪਸ਼ਨ- ਡਾ. ਗਗਨਦੀਪ ਸਿੰਘ ਸਚਦੇਵਾ