Friday, June 14, 2019

ਡਾਕਟਰਾਂ ਦੇ ਵਫ਼ਦ ਨੇ ਦਿੱਤਾ ਮੰਗਪਤਰ

ਪਿਛਲੇ ਦਿਨੀਂ ਵੱਖ-ਵੱਖ ਇਲਾਕਿਆਂ 'ਚ ਡਾਕਟਰਾਂ 'ਤੇ ਹੋਏ ਹਮਲੇ ਦੇ ਵਿਰੋਧ 'ਚ ਖੰਨਾ 'ਚ ਆਈਐੱਮਏ ਦੇ ਬੈਨਰ ਹੇਠ ਸ਼ਹਿਰ ਦੇ ਡਾਕਟਰਾਂ ਨੇ ਦੋ ਘੰਟੇ ਹੜਤਾਲ ਕਰਦੇ ਹੋਏ ਕੰਮ ਬੰਦ ਰੱਖਿਆ, ਜਿਸ ਤੋਂ ਬਾਅਦ ਆਈਐੱਮਏ ਦੇ ਵਾਇਸ ਪ੍ਰਧਾਨ ਤੇ ਖੰਨਾ ਦੇ ਪ੍ਰਧਾਨ ਡਾ. ਮਨਿੰਦਰ ਭਸੀਨ ਦੀ ਅਗਵਾਈ 'ਚ ਡਾਕਟਰਾਂ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਿਹ ਮੰਤਰੀ ਅਮਿਤ ਸ਼ਾਹ ਦੇ ਨਾਮ ਐੱਸਡੀਐੱਮ ਸੰਦੀਪ ਸਿੰਘ ਨੂੰ ਮੰਗ ਪੱਤਰ ਦਿੱਤਾ। ਮੰਗ ਪੱਤਰ 'ਚ ਪੱਛਮੀ ਬੰਗਾਲ 'ਚ ਪਿਛਲੇ ਦਿਨੀਂ ਡਾ. ਪਰੀਭਾ ਮੁਖਰਜੀ 'ਤੇ ਹਮਲੇ ਦਾ ਬਿਓਰਾ ਦਿੰਦੇ ਹੋਏ ਕਿਹਾ ਗਿਆ ਕਿ ਮੈਡੀਕਲ ਪ੍ਰੋਫੈਸ਼ਨਲਸ ਖ਼ਿਲਾਫ਼ ਹਮਲੇ ਵਧਦੇ ਜਾ ਰਹੇ ਹਨ ਊਨਾ ਨੇ ਕਿਹਾ ਕਿ ਸਰਕਾਰ ਨੂੰ ਡਾਕਟਰਾਂ 'ਤੇ ਹਮਲਾ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਨਾਲ ਡਾਕਟਰ ਬਿਨਾਂ ਕਿਸੇ ਦਬਾਅ ਤੋਂ ਆਪਣਾ ਕੰਮ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖਕੇ ਮੰਗ ਕੀਤੀ ਗਈ ਹੈ ਕਿ ਸਰਕਾਰ ਡਾਕਟਰਾਂ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਇੱਕ ਨਵਾਂ ਕਾਨੂੰਨ ਬਣਾਏ, ਜਿਸ ਨਾਲ ਉਨ੍ਹਾਂ ਨੂੰ ਸਖ਼ਤ ਸਜਾ ਮਿਲ ਸਕੇ। ਇਸ ਮੌਕੇ ਆਈਐੱਮਏ ਦੇ ਸਾਬਕਾ ਪ੍ਰਧਾਨ 
ਡਾ. ਐੱਨਪੀਐੱਸ ਵਿਰਕ, ਸਕੱਤਰ ਡਾ. ਕਰਮਜੋਤ ਸਿੰਘ, ਡਾ. ਅਜੀਤ ਸਿੰਘ, ਡਾ. ਇਕਬਾਲ ਕੌਰ, ਡਾ. ਹਰਪ੍ਰੀਤ ਭਸੀਨ, ਡਾ. ਨੀਰਜ, ਡਾ. ਗੌਰਵ ਮੌਂਗਾ, ਡਾ. ਪ੍ਰੀਤਕ, ਡਾ. ਰੂਚੀ, ਡਾ. ਜਸਲੀਨ, ਡਾ. ਰਣਜੀਤ ਖੰਨਾ, ਡਾ. ਗੋਇਲ, ਡਾ. ਨੀਰੂ ਅਗਰਵਾਲ, ਡਾ. ਮੋਹਿਤ ਆਦਿ ਹਾਜ਼ਰ ਸਨ।