Wednesday, July 31, 2019

ਖੰਨਾ ਪੁਲਿਸ ਵੱਲੋਂ ਔਰਤ ਤਸਕਰ 1 ਕਿਲੋ 260 ਗਰਾਮ ਹੈਰੋਇਨ ਸਮੇਤ ਕਾਬੂ


ਖੰਨਾ/ਲੁਧਿਆਣਾ, 31 ਜੁਲਾਈ (ਪ੍ਰੈਸ ਨੋਟ ਲੋਕ ਸੰਪਰਕ ldh)
ਪੁਲਿਸ dist ਖੰਨਾ ਵੱਲੋਂ ਨਸ਼ਾ ਤਸਕਰੀ ਅਤੇ ਮਾੜੇ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਇੱਕ ਔਰਤ ਤਸਕਰ ਨੂੰ 1 ਕਿਲੋ 260 ਗਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਿਲ ਹੋਈ ਹੈ। 
ਜ਼ਿਲ•ਾ ਪੁਲਿਸ ਮੁੱਖੀ ਸ੍ਰ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਸਥਾਨਕ ਪ੍ਰਿਸਟੀਨ ਮਾਲ, ਜੀ. ਟੀ. ਰੋਡ (ਅਲੋੜ) ਖੰਨਾ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ ਤਾਂ ਗੋਬਿੰਦਗੜ• ਵਾਲੇ ਪਾਸੇ ਤੋਂ ਇੱਕ ਸਵਿਫਟ ਡਿਜ਼ਾਇਰ ਕਾਰ (ਟੈਕਸੀ) ਨੰਬਰ ਐੱਚ. ਆਰ.-55-ਡਬਲਿਊ-8632 ਆਈ। ਜਿਸ ਦੀ ਤਲਾਸ਼ੀ ਲੈਣ 'ਤੇ ਕਾਰ ਵਿੱਚ ਸਵਾਰ ਡਰਾਈਵਰ ਅਮਿਤ ਮੌਂਗੀਆ ਪੁੱਤਰ ਸਵਰਗੀ ਹਰੀਸ਼ ਮੌਂਗੀਆ ਵਾਸੀ ਬੁੜੇਲ ਥਾਣਾ ਵਿਕਾਸਪੁਰੀ (ਨਵੀਂ ਦਿੱਲੀ) ਅਤੇ ਈਵਾ ਦਾਸ ਉਮਰ ਕਰੀਬ 24 ਸਾਲ ਪਤਨੀ ਰਿਸ਼ੀ ਵਾਸੀ ਟੇਚਪੁਰ ਥਾਣਾ ਸਦਰ ਟੇਚਪੁਰ ਜ਼ਿਲ•ਾ ਸੋਨੀਪੁਰ (ਆਸਾਮ) ਹੁਣ ਵਾਸੀ ਚੰਦਰ ਵਿਹਾਰ ਸੰਡੇ ਮਾਰਕੀਟ ਨਵੀਂ ਦਿੱਲੀ ਕੋਲੋਂ 1 ਕਿਲੋ 260 ਗਰਾਮ ਹੈਰੋਇਨ ਬਰਾਮਦ ਕੀਤੀ ਗਈ। 
ਸ੍ਰ. ਗਰੇਵਾਲ ਨੇ ਕਿਹਾ ਕਿ ਪੁਲਿਸ ਵੱਲੋਂ ਦੋਸ਼ਣ ਖ਼ਿਲਾਫ਼ ਮੁਕੱਦਮਾ ਨੰਬਰ 148, ਮਿਤੀ 31 ਜੁਲਾਈ 2019 ਅ/ਧ 21/61/85 ਐੱਨ. ਡੀ. ਪੀ. ਐੱਸ. ਐਕਟ ਥਾਣਾ ਸਿਟੀ-2 ਖੰਨਾ ਵਿਖੇ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ਣ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।