Monday, July 15, 2019

ਲਾਇਨਜ਼ ਕਲੱਬ ਖੰਨਾ ਗ੍ਰੇਟਰ ਦੇ ਪ੍ਰਧਾਨ ਧਰਮਿੰਦਰ ਸਿੰਘ ਰੂਪਰਾਏ ਦਾ ਉਚੇਚੇ ਤੌਰ ਤੇ ਸਨਮਾਨ

ਖੰਨਾ, 15 ਜੁਲਾਈ.....ਸਮਾਜ ਸੇਵਕ ਸੰਸਥਾ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਜ਼ਿਲ੍ਹਾ 321 ਦੇ ਮੈਂਬਰਾਂ ਨੇ ਇਟਲੀ ਵਿਚ ਲਾਈਨਜ਼ ਕਲੱਬਾਂ ਦੀ ਤਿੰਨ ਦਿਨਾਂ ਕਨਵੈਨਸ਼ਨਕੀਆ ਭਾਗ ਲਿਆ | ਇਹ ਕਨਵੈਨਸ਼ਨ ਇਟਲੀ ਦੇ ਸ਼ਹਿਰ ਮਿਲਾਨ ਵਿਚ ਹੋਈ | ਅੱਜ ਇਸ ਕਨਵੈਨਸ਼ਨ ਵਿਚ ਗਏ ਕਲੱਬ ਮੈਂਬਰਾਂ ਵਿਚੋਂ ਬਾਤ ਪੰਜਾਬ ਵਿਚੋਂ ਗਏ ਕਰੀਬ 100 ਮੈਂਬਰਾਂ ਦਾ ਰਾਜਪੁਰਾ ਵਿਖੇ ਸਨਮਾਨ ਕੀਤਾ ਗਿਆ | ਇਸ ਸਨਮਾਨ ਸਮਾਰੋਹ ਵਿਚ ਲਾਇਨਜ਼ ਕਲੱਬ ਖੰਨਾ ਗ੍ਰੇਟਰ ਦੇ ਪ੍ਰਧਾਨ ਧਰਮਿੰਦਰ ਸਿੰਘ ਰੂਪਰਾਏ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ | ਅੱਜ ਇਟਲੀ ਤੋਂ ਵਾਪਸੀ ਧਰਮਿੰਦਰ ਸਿੰਘ ਰੂਪਰਾਏ ਨੇ ਦੱਸਿਅ ਕਿ ਇਸ ਕਨਵੈਨਸ਼ਨ ਵਿਚ ਖੰਨਾ, ਮੰਡੀ ਗੋਬਿੰਦਗੜ੍ਹ, ਬੱਸੀ ਪਠਾਣਾ, ਰਾਜਪੁਰਾ, ਮਾਨਸਾ ਲਾਇਨਜ਼ ਕਲੱਬਾਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਰੂਪਰਾਏ ਨੇ ਲਾਇਨਜ਼ ਕਲੱਬ ਦੀ ਅੰਤਰਰਾਸ਼ਟਰੀ ਪਰੇਡ ਵਿਚ ਵੀ ਹਿੱਸਾ ਲਿਆ | ਰੂਪਰਾਏ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਅਤੇ ਪੰਜਾਬ ਵਿਚ ਲਾਈਨਜ਼ ਕਲੱਬਾਂ ਵਲੋਂ ਕੀਤੇ ਜਾਂਦੇ ਸਮਾਜਸੇਵੀ ਕਾਰਜਾਂ ਤੇ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਹੋਇਆ।
ਲ਼ੋਕ ਚਰਚਾ ਕਿਆ  ਬਾਤ