ਸੁਪਰ ਮਿਲਕ ਖੰਨਾ ਵੱਲੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਖੰਨਾ ਨੂੰ ਵਿਦਿਆਰਥੀਆਂ ਦੀ ਸਹੂਲਤ ਲਈ 10 ਬੋਰਡ ਦਾਨ ਕੀਤੇ ਗਏ ਹਨ। ਇਹ ਦਾਨ ਵਿਨੋਦ ਕੁਮਾਰ ਦੱਤ ਐੱਮਡੀ ਸੁਪਰ ਮਿਲਕ, ਸੰਗੀਤਾ ਦੱਤ ਡਾਇਰੈਕਟਰ, ਵਿਦੁਰ ਦੱਤ, ਵਿੰਨੀ ਦੱਤ, ਚਾਣਕਿਆ ਦੱਤ ਤੇ ਰੂਬੀ ਦੱਤ ਵੱਲੋਂ ਕੀਤਾ ਗਿਆ। ਕੰਪਨੀ ਦੇ ਮੈਨੇਜਰ ਅਤੁੱਲ ਸ਼ਰਮਾ ਨੇ ਸਕੂਲ ਪਿੰ੍ਰਸੀਪਲ ਰਾਜਿੰਦਰ ਸਿੰਘ ਦੇ ਸਪੁਰਦ ਬੋਰਡ ਕੀਤੇ। ਅਤੱਲ ਸ਼ਰਮਾ ਨੇ ਕਿਹਾ ਕਿ ਇਸ ਸਕੂਲ 'ਚ ਲੋੜਵੰਦ ਬੱਚੇ ਪੜ੍ਹਦੇ ਹਨ ਤੇ ਕੰਪਨੀ ਵੱਲੋਂ ਬੱਚਿਆਂ ਦੀ ਹਰ ਪੱਖੋਂ ਸਹਾਇਤਾਂ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਬੱਚਿਆਂ ਨੂੰ ਪਹਿਚਾਣ ਪੱਤਰ ਬਣਾ ਕੇ ਦਿੱਤੇ ਜਾਣਗੇ ਤੇ ਲੋੜਵੰਦ ਬੱਚਿਆਂ ਦੀ ਫ਼ੀਸ ਵੀ ਦਿੱਤੀ ਜਾਵੇਗੀ। ਪਿੰ੍ਰਸੀਪਲ ਰਾਜਿੰਦਰ ਸਿੰਘ ਸਕੂਲ ਦੇ ਵਿਦਿਆਰਥੀਆਂ ਦੀ ਸਹਾਇਤਾ ਕਰਨ 'ਤੇ ਕੰਪਨੀ ਦਾ ਧੰਨਵਾਦ ਕੀਤਾ। ਲੋਕ ਚਰਚਾ ਸੁਪਰ ਜੀ ਇਲਾਕੇ ਨੂੰ ਆਪ ਤੇ ਮਾਨ ਹੈ