Saturday, July 13, 2019

ਹੰਸਪਾਲ ਹੋਣਗੇ ਪੇਡਾ , ਬਿੱਟੂ ਪਨਸਪ ਦੇ ਤੇ ਬਾਵਾ ਪੀ ਐਸ ਆਈ ਡੀ ਸੀ ਦੇ ਚੇਅਰਮੈਨ


ਚੰਡੀਗੜ੍ਹ,
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੋਰਡਾਂ/ ਨਿਗਮਾਂ/ ਟਰੱਸਟਾਂ  ਦੇ ਅੱਠ ਹੋਰ ਚੇਅਰਮੈਨ ਲਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। 
 ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਐੱਚ ਐੱਸ ਹੰਸਪਾਲ ਨੂੰ ਪੰਜਾਬ ਊਰਜਾ ਵਿਕਾਸ ਅਥਾਰਿਟੀ (ਪੇਡਾ) ਦਾ ਚੇਅਰਮੈਨ ਲਾਉਣ, ਜਲੰਧਰ ਦੇ ਕਾਂਗਰਸੀ ਆਗੂ ਤੇਜਿੰਦਰ ਸਿੰਘ ਬਿੱਟੂ ਨੂੰ ਪਨਸਪ ਦਾ ਚੇਅਰਮੈਨ,

, ਲੁਧਿਆਣਾ ਦੇ ਕਾਂਗਰਸ ਆਗੂ ਗੁਰਪ੍ਰੀਤ ਸਿੰਘ ਗੋਗੀ ਨੂੰ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ( ਪੀ ਐਸ ਆਈ ਈ ਸੀ ) ਦਾ ਚੇਅਰਮੈਨ ,ਕ੍ਰਿਸ਼ਨ ਕੁਮਾਰ ਬਾਵਾ ਨੂੰ ਪੰਜਾਬ ਸਟੇਟ ਇੰਡਸਟਰੀਅਲ ਕਾਰਪੋਰੇਸ਼ਨ ( ਪੀ ਐਸ ਆਈ ਡੀ ਸੀ ),ਐੱਮਐੱਲ ਸੂਦ ਨੂੰ ਐੱਸ.ਸੀ. ਕਾਰਪੋਰੇਸ਼ਨ ਦੇ ਚੇਅਰਮੈਨ ਅਤੇ  ਮਹਿਲਾ ਕਾਂਗਰਸ ਪ੍ਰਧਾਨ ਮਮਤਾ ਦੱਤਾ ਪੰਜਾਬ ਖਾਦੀ ਬੋਰਡ ਦੇ ਚੇਅਰਪਰਸਨ ਲਾਉਣ ਦੀ ਫਾਈਲ ਕਲੀਅਰ ਕਰ ਦਿੱਤੀ ਹੈ। ਫਾਜ਼ਲਿਕਾ ਦੇ ਕਾਂਗਰਸੀ ਆਗੂ ਸੁਖਵੰਤ ਬਰਾੜ ਨੂੰ ਹਾਊਸਫੈੱਡ ਦਾ ਅਤੇ ਅੰਮ੍ਰਿਤਸਰ ਦੇ ਪ੍ਰਗਟ ਸਿੰਘ ਧੰਨਾ ਨੂੰ ਪੰਜਾਬ ਵਾਟਰ ਐਂਡ ਸੈਨਿਟੇਸ਼ਨ ਬੋਰਡ ਦਾ ਚੇਅਰਮੈਨ ਲਾਇਆ ਜਾਵੇਗਾ .ਲੋਕ ਚਰਚਾ ਹੋ ਜੋ ਸ਼ੁਰੂ ਲੋਕ ਸੇਵਾ ਲਈ