Friday, July 12, 2019

ਪਿੰਡ ਇਕੋਲਾਹੀ 'ਚ ਡੇਂਗੂ ਤੇ ਚਿਕਨਗੁਨੀਆਂ ਵਿਰੋਧੀ ਕੈਂਪ ਲਗਾਇਆ

ਸੀਐੱਚਸੀ ਮਾਨੂੰਪੁਰ ਦੇ ਐੱਸਐੱਮਓ ਡਾ. ਅਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਿੰਡ ਇਕੋਲਾਹੀ 'ਚ ਡੇਂਗੂ ਤੇ ਚਿਕਨਗੁਨੀਆਂ ਵਿਰੋਧੀ ਕੈਂਪ ਲਗਾਇਆ
ਗਿਆ। ਜਿਸ 'ਚ ਹੈਲਥ ਇੰਸਪੈਟਕਰ ਵਰਿੰਦਰ ਮੋਹਨ ਨੇ ਡੇਂਗੂ ਬੁਖਾਰ ਦੇ ਲੱਛਣਾ ਤੇ ਬਚਾਓ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਬੁਖਾਰ ਐਂਡੀਜ਼ ਐਜਿਪਟੀ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਸਾਫ਼ ਪਾਣੀ ਕੂਲਰਾਂ, ਫਰਿੱਜਾਂ, ਟੁੱਟੇ ਫੁੱਟੇ ਬਰਤਨਾਂ, ਪਾਣੀ ਵਾਲੀਆਂ ਟੈਂਕੀਆਂ ਆਦਿ 'ਚ ਪੈਦਾ ਹੁੰਦਾ ਹੈ। ਇਹ ਮੱਛਰ ਦੇ ਕੱਟਣ ਤੋਂ ਬਚਣ ਲਈ ਹਰ ਹਫ਼ਤੇ ਕੂਲਰਾਂ, ਫਰਿੱਜ਼ਾਂ ਦੀਆਂ ਟ੍ਰੇਆਂ ਤੇ ਜਿੱਥੇ ਵੀ ਸਾਫ਼ ਪਾਣੀ ਖੜ੍ਹਦਾ ਹੈ, ਉਸਦੀ ਸਫ਼ਾਈ ਕਰਨੀ ਚਾਹੀਦੀ ਹੈ। ਰਾਤ ਨੂੰ ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਤੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣ ਚਾਹੀਦੇ ਹਨ। ਸਿਹਤ ਕਰਮਚਾਰੀ ਰਾਮਪਾਲ ਸਿੰਘ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਸਿਰ 'ਚ ਤੇਜ਼ ਦਰਦ, ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ 'ਚ ਦਰਦ, ਨੱਕ, ਕੰਨ ਅਤੇ ਮਸੂੜਿਆਂ 'ਚ ਖੂਨ ਵੱਗਦਾ ਹੈ ਤਾਂ ਇਸਦੀ ਤੁਰੰਤ ਨਜ਼ਦੀਕੀ ਸਿਹਤ ਕੇਂਦਰ 'ਚ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਰੁਪਿੰਦਰ ਕੌਰ, ਕੁਲਦੀਪ ਕੌਰ ਏਐੱਨਐੱਮ, ਸਰਪੰਚ ਬਲਵੀਰ ਸਿੰਘ, ਆਸ਼ਾ ਲਖਵਿੰਦਰ ਕੌਰ ਹਾਜ਼ਰ ਸਨ।