ਖੰਨਾ ਦੀ ਅਮਲੋਹ ਰੋਡ ਦੀ ਖਸਤਾ ਹਾਲਤ ਤੋਂ ਇਲਾਕੇ ਦੇ ਲੋਕ ਅੱਤ ਦੇ ਦੁਖੀ ਹਨ। ਸ਼ਹਿਰ ਦੇ ਲੋਕ ਸੜਕ ਦੇ ਨਿਰਮਾਣ ਲਈ ਅਨੇਕਾਂ ਵਾਰ ਹਲਕਾ ਵਿਧਾਇਕ ਤੇ ਨਗਰ ਕੌਂਸਲ ਕੋਲ ਗੁਹਾਰ ਲਗਾ ਚੁੱਕੇ ਹਨ ਪਰ ਕਿਸੇ ਨੇ ਲੋਕਾਂ ਦਾ ਇਹ ਮਸਲਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਲੋਕਾਂ ਨੂੰ ਮਿੱਠੀਆਂ ਗੋਲੀਆਂ ਦੇ ਕੇ ਗੁੰਮਰਾਹ ਕੀਤਾ ਜਾਂਦਾ ਰਿਹਾ ਹੈ। ਵਿਧਾਇਕ ਸੜਕ ਦੀ ਹਾਲਤ ਸੁਧਾਰਨ ਲਈ ਸੰਜੀਦਾ ਨਹੀਂ ਹਨ। ਇਹ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕੀਤਾ। ਉਨ੍ਹਾਂ ਕਿਹਾ ਕਿ ਸੜਕ ਦਾ ਇੰਨਾ ਮਾੜਾ ਹਾਲ ਹੈ ਕਿ ਥਾਂ-ਥਾਂ ਤੋਂ ਟੂੱਟੀ ਪਈ ਹੈ। ਟੋਇਆ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਲੋਕਾਂ ਦੇ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ।
ਯਾਦੂ ਨੇ ਕਿਹਾ ਕਿ ਜੇਕਰ 2 ਅਕਤੂਬਰ ਤੱਕ ਇਸ ਸੜਕ ਦਾ ਕੰਮ ਸ਼ੁਰੂ ਨਾ ਕਰਵਾਇਆ ਗਿਆ ਤਾਂ
ਅਕਾਲੀ ਦਲ ਵੱਲੋਂ ਹਲਕਾ ਵਿਧਾਇਕ ਤੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ ਤੇ ਲਗਾਤਾਰ ਰੋਸ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਬੀਸੀ ਵਿੰਗ ਦੇ ਸੂਬਾ ਸਕੱਤਰ ਰਾਜਿੰਦਰ ਸਿੰਘ ਜੀਤ, ਹਰਪ੍ਰੀਤ ਸਿੰਘ ਕਾਲਾ ਮਾਣÎਕਮਾਜਰਾ, ਰਘੁਇੰਦਰ ਸ਼ਰਮਾ ਹਾਜ਼ਰ ਸਨ.ਲੋਕ ਚਰਚਾ ਠੀਕ