Wednesday, September 11, 2019

ਖੰਨਾ ਦੇ ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ ਨੇ ਪਾਕਿਸਤਾਨ ਦੇ ਸਾਬਕਾ ਵਿਧਾਇਕ ਸ੍ਰੀ ਬਲਦੇਵ ਕੁਮਾਰ ਨਾਲ ਖੰਨਾ ਵਿਖੇ ਮੁਲਾਕਾਤ ਕੀਤੀ

ਖੰਨਾ/ 11 ਸਤੰਬਰ (ਪ੍ਰੈਸ ਨੋਟ)-ਖੰਨਾ ਦੇ ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ ਨੇ ਅੱਜ ਪਾਕਿਸਤਾਨ ਦੇ ਸਾਬਕਾ ਵਿਧਾਇਕ ਸ੍ਰੀ ਬਲਦੇਵ ਕੁਮਾਰ ਨਾਲ ਖੰਨਾ ਵਿਖੇ ਮੁਲਾਕਾਤ ਕੀਤੀ ਅਤੇ
ਊਨਾ ਤੋਂ ਪਾਕਿਸਤਾਨ ਵਿੱਚ ਘੱਟ ਗਿਣਤੀਆਂ 'ਤੇ ਹੋ ਰਹੇ ਅੱਤਿਆਚਾਰਾਂ ਬਾਰੇ ਜਾਣਕਾਰੀ ਲਈ।
ਦੱਸਣਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਵੱਲੋਂ ਪਾਕਿਸਤਾਨ ਵਿੱਚ ਵਿਧਾਇਕ ਰਹਿ ਚੁੱਕੇ ਬਲਦੇਵ ਕੁਮਾਰ ਇੱਕ ਮਹੀਨੇ ਤੋਂ ਖੰਨਾ (ਪੰਜਾਬ) ਵਿਖੇ ਆਪਣੇ ਸਹੁਰੇ ਘਰ ਵਿਖੇ ਪਤਨੀ ਅਤੇ ਬੱਚਿਆਂ ਨਾਲ ਰਹਿ ਰਹੇ ਹਨ। ਇਸੇ ਦੌਰਾਨ ਊਨਾ ਨੇ ਭਾਰਤ ਸਰਕਾਰ ਨੂੰ ਰਾਜਸੀ ਸ਼ਰਨ (ਪਨਾਹ) ਦੇਣ ਦੀ ਅਪੀਲ ਕੀਤੀ ਹੈ।
ਅੱਜ ਊਨਾ ਦੇ ਸਹੁਰਾ ਘਰ ਵਿਖੇ ਬਲਦੇਵ ਕੁਮਾਰ ਨੂੰ ਵਿਸ਼ੇਸ਼ ਤੌਰ 'ਤੇ ਮਿਲਣ ਪਹੁੰਚੇ ਸ੍ਰ. ਕੋਟਲੀ ਨੇ ਊਨਾ ਤੋਂ ਊਨਾ ਦੀ ਖੈਰੀਅਤ ਪੁੱਛੀ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬਲਦੇਵ ਕੁਮਾਰ ਦੇ ਮਾਮਲੇ ਨੂੰ ਹਮਦਰਦੀ ਨਾਲ ਵਿਚਾਰੇ 
 ਇਸ ਮੌਕੇ ਊਨਾ ਨੇ ਬਲਦੇਵ ਕੁਮਾਰ ਨੂੰ ਭਰੋਸਾ ਦਿੱਤਾ ਕਿ ਉਹ ਊਨਾ ਦੀ ਹਰ ਸੰਭਵ ਮਦਦ ਕਰਨਗੇ। ਇਸ ਮੌਕੇ ਊਨਾ ਨਾਲ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਸ੍ਰੀ ਵਿਕਾਸ ਮਹਿਤਾ ਅਤੇ ਹੋਰ ਆਗੂ ਵੀ ਹਾਜ਼ਰ ਸਨ।