ਖੰਨਾ--ਪੰਜਾਬ ਮੰਡੀ ਬੋਰਡ ਦੇ ਨਵ ਨਿਯੁਕਤ ਮੀਤ ਚੇਅਰਮੈਨ ਵਿਜੇ ਕਾਲੜਾ ਦਾ ਸ਼ੁੱਕਰਵਾਰ ਨੂੰ ਅਨਾਜ ਮੰਡੀ ਖੰਨਾ ਵਿਖੇ ਪਹਿਲੀ ਵਾਰ ਆਉਣ 'ਤੇ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਜਨਰਲ ਸਕੱਤਰ ਯਾਦਵਿੰਦਦਰ ਸਿੰਘ ਲਿਬੜਾ ਦੀ ਅਗਵਾਈ 'ਚ ਆੜ੍ਹਤੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਵਿਜੇ ਕਾਲੜਾ ਨੇ ਕਿਹਾ ਕਿ ਪੰਜਾਬ ਦੇ ਆੜ੍ਹਤੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਕਾਂਗਰਸ ਦੀ ਸਰਕਾਰ ਹੁੰਦੇ ਆੜ੍ਹਤੀ ਤੇ ਕਿਸਾਨ ਦੇ ਰਿਸ਼ਤੇ 'ਚ ਕੋਈ ਤਰੇੜ ਨਹੀਂ ਆਉਣ ਦਿੱਤੀ ਜਾਵੇਗੀ। ਫ਼ਸਲਾਂ ਦਾ ਭੁਗਤਾਨ ਵੀ ਆੜ੍ਹਤੀਆਂ ਦੁਆਰਾ ਹੀ ਕੀਤਾ ਜਾਵੇਗਾ। ਸਾਰਿਆਂ ਜ਼ਿਲ੍ਹਿਆ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਝੋਨੇ ਦੇ ਸੀਜ਼ਨ 'ਚ ਕਿਸਾਨ ਤੇ ਆੜ੍ਹਤੀ ਨੂੰ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ। ਸਰਕਾਰ ਪੂਰੀ ਤਨਦੇਹੀ ਨਾਲ ਕੰਮ ਕਰੇਗੀ। ਇਸ ਮੌਕੇ ਸੰਜੇ ਘਈ, ਸੁਖਵਿੰਦਰ ਸਿੰਘ ਸੁੱਖੀ, ਭਰਪੂਰ ਚੰਦ ਬੈਕਟਰ, ਮੋਹਿਤ ਗੋਇਲ, ਸੰਜੀਵ ਘਈ, ਭਗਵੰਤ ਗੋਇਲ, ਰਾਮ ਚੰਦ ਸਿੰਗਲਾ, ਗੁਰਚਰਨ ਢੀਂਡਸਾ, ਸ਼ੈਰੀ ਖਾਲਸਾ, ਬਚਨ ਲਾਲ, ਰਣਜੀਤ ਸਿੰਘ, ਅੰਕਿਤ, ਲੱਕੀ, ਮੋਹਨ ਲਾਲ, ਭਗਵੰਤ ਸਿੰਘ, ਗੁਲਜ਼ਾਰ ਸਿੰਘ, ਬੂਟਾ ਰਾਜੇਵਾਲ, ਪਰਵਜ ਗਰਚਾ, ਹੁਕਮ ਚੰਦ ਸ਼ਰਮਾ ਹਾਜ਼ਰ ਸਨ। ਕਿਆ ਬਾਤ ਜੀ