Sunday, September 15, 2019

ਭਾਦਲਾ ਨੀਚਾ ਵਿਖੇ

ਖੰਨਾ -ਭਾਦਲਾ ਨੀਚਾ ਵਿਖੇ ਪੰਜਾਬ ਯੂਥ ਕਾਂਗਰਸ ਦੇ ਜਰਨਲ ਸਕੱਤਰ ਡਾ. ਗੁਰਮਖ ਸਿੰਘ ਚਾਹਲ ਦੀ ਅਗਵਾਈ 'ਚ ਬਲਾਕ ਸੰਮਤੀ ਖੰਨਾ ਦੇ ਨਵ-ਨਿਯੁਕਤ ਚੇਅਰਮੈਨ ਸਤਨਾਮ ਸਿੰਘ ਸੋਨੀ ਤੇ ਵਾਈਸ ਚੇਅਰਪਰਸਨ ਮਨਜੀਤ ਕੋਰ ਮਾਣਕ ਮਾਜਰਾ ਦਾ ਸਨਮਾਨ ਕੀਤਾ ਗਿਆ। ਸਤਨਾਮ ਸਿੰਘ ਤੇ ਮਨਜੀਤ ਕੌਰ ਨੂੰ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਦੋਵਾਂ ਦੀ ਨਿਯੁਕਤੀ ਲਈ ਗੁਰਕੀਰਤ ਸਿੰਘ ਕੋਟਲੀ ਦਾ ਵਿਸ਼ੇਸ਼ ਧੰਨਵਾਦ ਕੀਤਾ।
ਚਾਹਲ ਨੇ ਕਿਹਾ ਕਿ ਸਤਨਾਮ ਸਿੰਘ ਸੋਨੀ ਪਿਛਲੇ ਕਾਫ਼ੀ ਸਮੇਂ ਤੋਂ ਵਿਧਾਇਕ ਕੋਟਲੀ ਦੀ ਟੀਮ 'ਚ ਪਾਰਟੀ ਨਹੀ ਮਿਹਨਤ ਕਰ ਰਹੇ ਹਨ। ਜਿਸ ਕਰਕੇ ਉਨ੍ਹਾਂ ਦੀ ਪਾਰਟੀ ਪ੍ਰਤੀ ਵਫ਼ਾਦਰੀ ਤੇ ਕੰਮ ਕਰਨ ਦੀ ਭਾਵਨਾ ਦੀ ਕਦਰ ਕਰਦੇ ਹੋਏ, ਅਹੁਦਿਆਂ ਨਾਲ ਨਿਵਾਜਿਆ ਗਿਆ ਹੈ। ਪਾਰਟੀ ਲਈ ਲਈ ਦਿਨ ਰਾਤ ਮਿਹਨ ਕਰਨ ਵਾਲੇ ਆਗੂਆਂ ਨੂੰ ਬਖ਼ਸ਼ ਕੇ ਵਿਧਾਇਕ ਨੇ ਵਰਕਰਾਂ ਦੀ ਮਿਹਨਤ ਦਾ ਸਹੀ ਮੁੱਲ ਪਾਇਆ ਹੈ। ਜਿਸ ਨਾਲ ਪਾਰਟੀ ਮਜ਼ਬੂਤ ਹੁੰਦੀ ਹੈ। ਸਤਨਾਮ ਸਿੰਘ ਸੋਨੀ ਨੇ ਕਿਹਾ ਕਿ ਉਹ ਜਿੱਥੇ ਪਾਰਟੀ ਦੀ ਮਜ਼ਬੂਤੀ ਲਈ ਹੋਰ ਵਧੇਰੇ ਤਨਦੇਹੀ ਨਾਲ ਕੰਮ ਕਰਨਗੇ, ਉੱਥੇ ਹੀ ਪਿੰਡਾਂ ਦਾ ਵਿਕਾਸ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਬਗ਼ੈਰ ਪੱਖਪਾਤ ਤੋਂ ਪਿੰਡਾਂ ਦਾ ਵਿਕਾਸ ਕਰਵਾਇਆ ਜਾਵੇਗਾ। ਸਰਕਾਰ ਵੱਲੋਂ ਗ੍ਰਾਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹਸ਼ਿਆਰ ਮਾਹੀ, ਬਲਜਿੰਦਰ ਸਿੰਘ ਮਾਣਕ ਮਾਜਰਾ, ਨੰਬਰਦਾਰ ਮਲਕੀਤ ਸਿੰਘ, ਰਾਜਵੀਰ ਸਿੰਘ ਰਾਜੂ ਮਲਕਪੁਰ, ਸਤਿੰਦਰ ਸਿੰਘ ਗੋਹ, ਜਸਵੀਰ ਸਿੰਘ, ਸਰਪੰਚ ਗੁਰਮੀਤ ਸਿੰਘ, ਸ਼ੇਰ ਸਿੰਘ, ਜਰਨੈਲ ਸਿੰਘ, ਅੰਮ੍ਰਿਤ ਸਿੰਘ ਜਰਗ , ਸੰਦੀਪ ਘਈ, ਧਰਮਜੀਤ ਸਿੰਘ, ਪੰਚ ਗੁਰਮੁੱਖ ਸਿੰਘ, ਪਾਲ ਸਿੰਘ ਡੁਬਈ, ਗੁਰਿੰਦਰ ਸਿੰਘ ਧਾਲੀਵਾਲ, ਸਿਕੰਦਰ ਰਾਮ, ਜਗਦੀਸ ਸਿੰਘ, ਅਵਤਾਰ ਸਿੰਘ ਪੰਚ ਹੈਪੀ ਅਲੋੜ, ਪੰਚ ਬਾਰਾ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।ਲੋਕ ਚਰਚਾ ਆਸ ਵਿਕਾਸ ਹੋਵੇਗਾ