ਖੰਨਾ-- ਮਿਤੀ 26.09.2019 ਨੂੰ ਨਗਰ ਕੌਂਸਲ ਖੰਨਾ ਵੱਲੋਂ ਸ੍ਰੀ ਰਣਬੀਰ ਸਿੰਘ ਕਾਰਜ ਸਾਧਕ ਅਫ਼ਸਰ ਨਗਰ ਕੌਸਲ ਖੰਨਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਵੱਛਤਾ ਹੀ ਸੇਵਾ ਈਵੈਂਟ ਅਨੁਸਾਰ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਦਾਰਿਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਧਾਰਮਿਕ ਪ੍ਰੋਗਰਾਮਾਂ ਸਮੇਂ ਪਲਾਸਟਿਕ ਕ੍ਰੋਕਰੀ ਦੀ ਵਰਤੋਂ ਨਾ ਕਰਦੇ ਹੋਏ ਸਟੀਲ ਦੇ ਬਰਤਨਾਂ/ਪੱਤਲਾਂ ਆਦਿ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸ੍ਰੀ ਬਲਵਿੰਦਰ ਸਿੰਘ (ਸੁਪਰਡੈਂਟ) ਸ੍ਰੀ ਰਘਬੀਰ ਸਿੰਘ (ਸੈਨੇਟਰੀ ਇੰਸਪੈਕਟਰ), ਸ੍ਰੀ ਅਸ਼ਵਨੀ ਕੁਮਾਰ (ਐੱਸ.ਐੱਸ) ਸ੍ਰੀ ਇਕਵਿੰਦਰ ਸਿੰਘ (ਕੰਪਿਊਟਰ ਅਪਰੇਟਰ), ਸ੍ਰੀ ਮਨਿੰਦਰ ਸਿੰਘ (ਸੀ.ਐੱਫ), ਸ੍ਰੀ ਖੁੱਸ਼ਦੀਪ ਸਿੰਘ (ਮੋਟੀਵੇਟਰ) ਨਗਰ ਕੌਂਸਲ ਖੰਨਾ ਅਤੇ ਧਾਰਮਿਕ ਅਦਾਰਿਆਂ ਦੇ ਮੁੱਖੀ ਸ਼ਾਮਿਲ ਸਨ।