ਖੰਨਾ,28ਸਤੰਬਰ ( )ਪੰਜਾਬ ਸਕੂਲ ਦੇ ਸਿਖਿਆ ਸਕੱਤਰ ਸ਼ੀ੍ ਕਿ੍ਸ਼ਨ ਕੁਮਾਰ ਦੀਆ ਹਦਾਇਤਾਂ ਮੁਤਾਬਕ ਅੱਜ ਸੂਬੇ ਭਰ ਦੇ ਸਰਕਾਰੀ ਸਕੂਲਾਂ ਚ ਅਧਿਆਪਕ ਮਾਪੇ ਮਿਲਣੀ ਦਾ ਅਯੋਜਨ ਕੀਤਾ ਗਿਆ ਜਿਸ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਵੀ ਪੀ ਟੀ ਐਮ ਦਾ ਅਯਿਜਨ ਕੀਤਾ ਗਿਆ ਜਿਥੇ ਸਕੂਲ ਪਿ੍ੰਸੀਪਲ ਸਤੀਸ਼ ਕੁਮਾਰ ਦੁਆ ਵੱਲੋ ਵਿਦਿਆਰਥਣਾ ਦੇ ਮਾਪਿਆ ਨੂੰ ਮੀਟਿੰਗ ਚ ਆਉਣ ਤੇ ਉਨਾ ਦਾ ਸਵਾਗਤ ਕੀਤਾ ਗਿਆ ਤੇ ਉਨਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ|ਮਿਲਣੀ
ਦੌਰਾਨ ਮਾਪਿਆ ਦਾ ਉਤਸ਼ਾਹ ਵੇਖਣ ਵਾਲਾ ਸੀ|ਇਸ ਮੌਕੇ ਮਾਪਿਆ ਵੱਲੋ ਆਪਣੇ ਬਚਿਆ ਬਾਰੇ ਅਧਿਆਪਕਾ ਤੋ ਜਾਣਕਾਰੀ ਹਾਸਲ ਕੀਤੀ ਗਈ ਪਿ੍ੰਸੀਪਲ ਸਤੀਸ਼ ਕੁਮਾਰ ਦੂਆ ਨੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦੀਆ ਚੰਗੀਆ ਨੀਤੀਆ ਦੀ ਬਦੌਲਤ ਲੋਕਾ ਦਾ ਸਰਕਾਰੀ ਸਕੂਲਾ ਚ ਚੋਖਾ ਵਿਸ਼ਵਾਸ਼ ਵਧਿਆ ਹੈ ਇਸ ਮੌਕੇ ਸਕੂਲ ਪ੍ਬੰਧਕਾ ਵੱਲੋ ਮਾਪਿਆ ਵਾਸਤੇ ਚਾਹ ਪਾਣੀ ਦਾ ਵਿਸ਼ੇਸ਼ ਰੂਪ ਚ ਪ੍ਬੰਧ ਕੀਤਾ ਹੋਇਆ ਸੀ ਪਿ੍ੰਸੀਪਲ ਨੇ ਕਿਹਾ ਕਿ ਅਧਿਆਪਕ ਮਾਪੇ ਮਿਲਣੀ ਨਾਲ ਵਿਦਿਆਰਥੀਆ ਦੀ ਪ੍ਗਤੀ ਰਿਪੋਰਟ ਬਾਰੇ ਸਹੀ ਜਾਣਕਾਰੀ ਹਾਸਲ ਮਿਲਦੀ ਹੈ ਜਿਸ ਨਾਲ ਸਲਾਣਾ ਪੀ੍ਖਿਆਵਾਂ ਚ ਚੰਗੇ ਨਤੀਜੇ ਸਾਹਮਣੇ ਆਉਦੇ ਹਨ ਉਨਾ ਕਿਹਾ ਕਿ ਇਸ ਮੌਕੇ ਮਾਪਿਆ ਤੋ ਸਕੂਲ ਸੁਧਾਰ ਵਾਸਤੇ ਸੁਝਾਆ ਵੀ ਲਏ ਗਏ ਹੋਰਨਾ ਤੋ ਇਲਾਵਾ ਇਸ ਮੌਕੇ ਲੈਕਚਰਾਰ ਅਜੀਤ ਸਿੰਘ ਖੰਨਾ,ਲੈਕਚਰਾਰ ਬਲਜਿੰਦਰ ਕੌਰ,ਸੀਮਾ ਜੈਨ, ਸੁਨੀਤਾ ਰਾਣੀ,ਰਜਨੀ ਸੌਧੀ,ਗੁਰਿੰਦਰ ਕੌਰ,ਵਿਜੈ ਕੁਮਾਰੀ,ਜੋਤੀ ਸ਼ਰਮਾ,ਮਾਧੁਰੀ ਸ਼ਰਮਾ,ਜਸਪਰੀਤ ਕੌਰ,ਕੁਲਬੀਰ ਕੌਰ,ਸੰਜੀਵ ਟੰਡਨ,ਅਮਨਦੀਪ ਕੌਰ,ਨਵਜੋਤ ਕੌਰ,ਸਹਾਈਤਾ ਰਾਣੀ,ਬਲਵਿੰਦਰ ਸਿੰਘ ਪਰਦੀਪ ਕੁਮਾਰ,ਤੇ ਦਿਨੇਸ਼ ਪਾਸੀ ਸਮੇਤ ਸਕੂਲ ਸਾ ਸਮੁੱਚਾ ਸਟਾਫ ਮੌਜੂਦ ਰਿਹਾ|