Friday, October 18, 2019

ਦਿਵਾਲੀ ਮੌਕੇ ਸ਼ਹਿਰ ਨਿਵਾਸੀਆਂ ਨੂੰ ਗਿਆਨ ਤੋਹਫ਼ਾ

ਖੰਨਾ-ਪ੍ਰਧਾਨ ਨਗਰ ਕੌਂਸਲ ਵਿਕਾਸ ਮਹਿਤਾ ਦੇ ਯਤਨਾ ਸਦਕਾ ਕੌਂਸਿਲ ਦਫਤਰ ਕੋਲ  ਪਬਲਿਕ ਲਾਇਬ੍ਰੇਰੀ ਬਣਾਈ ਜਾ ਰਹੀਂ ਜੋ ਕਿ ਮੇਨ ਬਜ਼ਾਰ ਤੋਂ ਆ ਕੇ ਪਾਰਕ ਦੇ ਕੋਲ ਬਣ ਰਹੀ ਹੈ ਦਾ ਅੱਜ ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਵਲੋਂ ਕੰਮਾਂ ਦਾ ਜਾਇਜਾ ਲਿਆ। ਪਬਲਿਕ ਲਾਇਬ੍ਰੇਰੀ ਜੋ ਕੀ ਮੈਨ  ਬਜ਼ਾਰ 'ਚ ਤਾਂ ਬਣੀ ਹੋਈ ਪਰ ਇਸਦੀ ਹਾਲਤ ਬਹੁਤ ਖਸਤਾ ਹੈ ਤੇ ਉਪਰ ਜਾ ਕੇ ਬਣੀ ਹੈ, ਜਿਸ ਕਰਕੇ ਬਜ਼ੁਰਗਾ ਨੂੰ ਅਖਬਾਰ ਪੜ੍ਹਨ ਤੇ ਕਿਤਾਬਾਂ ਪੜ੍ਹਨ ਦੀ ਸਮੱਸਿਆ ਆਉਂਦੀ ਸੀ। ਮਹਿਤਾ ਨੇ ਕਿਹਾ ਕਿ ਅਸੀਂ ਕਈ ਵਿਚਾਰ ਕੀਤੇ ਕਿ ਇਸ ਲਾਇ੍ਰਬੇਰੀ ਨੂੰ ਕਿੱਥੇ ਬਣਾਈ ਜਾਵੇ। ਇਸ ਦਾ; ਸਾਡੇ ਕੋਲ ਸੁਝਾਅ ਆਇਆ ਕਿ ਲਾਇਬ੍ਰੇਰੀ ਨੂੰ ਮਿਉਂਲਸਪਲ ਕਮੇਟੀ ਨਾਲ ਬਣਾਈ ਜਾਵੇ ਤੇ ਇਸ ਸਬੰਧੀ ਵਿਧਾਇਕ ਗੁਰਕੀਰਤ ਸਿੰਘ ਵਲੋਂ ਇਸ ਨੂੰ ਪਾਸ ਕਰਵਾਇਆ ਗਿਆ ਤੇ ਇਸ ਉਦਘਾਟਨ ਵੀ ਵਿਧਾਇਕ ਵਲੋਂ ਕੀਤਾ; ਗਿਆ ਸੀ।
ਪਾਰਕ ਦੇ ਕੋਲ ਲਇ੍ਰਬੇਰੀ ਬਣਾਉਣ ਦਾ ਇਕ ਇਹੀਂ ਮਦਸਦ ਹੈ ਕਿ ਲੋਕ ਇਥੇ ਸਵੇਰ ਸ਼ਾਮ ਸੈਰ ਕਰਨ ਆਉਂਦੇ ਹਨ ਇਥੇ ਕੋਈ ਵੀ ਅਖਬਾਰ, ਰਸਾਲੇ ਕਿਤਾਬਾ ਆਮ ਜਨਤਾ ਪੜ੍ਹ ਸਕਦੀ ਹੈ। ਇਸ ਮੌਕੇ ਉਨ੍ਹਾਂ ਕਿਹਾ ਲਾਇ੍ਰਬੇਰੀ ਨੂੰ ਵਧੀਆ ਤਰੀਕੇ ਤੇ ਨਵੀਂ ਤਕਨੀਕੀ ਨਾਲ ਬਣਾਇਆ ਜਾਵੇਗਾ ਤੇ ਇਸ ਦਾ ਕਾਰਜ 16 ਲੱਖ ਰੁਪਏ ਵਿਚ ਪੂਰਾ ਹੋਵੇਗਾ। ਮਹਿਤਾ ਨੇ ਕਿਹਾ ਕਿ ਇਹ ਸ਼ਹਿਰ ਵਾਸੀਆਂ ਲਈ ਦੀਵਾਲੀ ਦਾ ਤੋਹਫਾ ਹੈ। ਲੋਕ ਚਰਚਾ ਕਿਆ
ਬਾਤ