Monday, October 21, 2019

ਹਰਮਨ ਪਿਆਰੇ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਅਤਿ ਕੌਂਸਲਰ ਸੁਨੀਲ ਕੁਮਾਰ ਨੀਟਾ ਦਾ ਸਨਮਾਨ

ਖੰਨਾ -ਗੁਰੂ ਰਵਿਦਾਸ ਦਲਿਤ ਸਮਾਜ ਖੰਨਾ ਤੇ ਭਗਵਾਨ ਵਾਲਮਿਕ ਮੰਦਿਰ ਪ੍ਰਬੰਧਕ ਕਮੇਟੀ ਖੰਨਾ ਵੱਲੋਂ ਬਲਰਾਮ ਬਾਲੂ ਦੀ ਅਗਵਾਈ 'ਚ ਨਗਰ ਸੁਧਾਰ ਟਰੱਸਟ ਖੰਨਾ ਦੇ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਦਾ ਸਨਮਾਨ ਕੀਤਾ ਗਿਆ। ਕੌਂਸਲਰ ਸੁਨੀਲ ਕੁਮਾਰ ਨੀਟਾ ਦਾ ਵੀ ਸਨਮਾਨ ਕੀਤਾ ਗਿਆ। ਬਾਲੂ ਨੇ ਲਾਲੀ ਤੇ ਨੀਟਾ ਵੱਲੋਂ ਭਗਵਾਨ ਵਾਲਮਿਕ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸਮਾਗਮ ਲਈ ਸਹਿਯੋਗ ਕਰਨ 'ਤੇ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਰਮਿੰਦਰ ਸਿੰਘ ਲਾਲੀ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਨਿਯੁਕਤ ਕਰਕੇ ਵਧੀਆ ਫੈਸਲਾ ਲਿਆ ਹੈ। ਲਾਲੀ ਦੇ ਲੰਮੇ ਸਮੇਂ ਦੇ ਸਿਆਸੀ ਤਜ਼ਰਬੇ ਨਾਲ ਸ਼ਹਿਰ ਵਾਸੀਆਂ ਨੂੰ ਲਾਭ ਮਿਲੇਗਾ। ਲਾਲੀ ਨੇ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖ਼ਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਲਲਿਤ ਕੁਮਾਰ, ਸੇਖਰ ਬੱਗਣ, ਰਾਧੇ ਸ਼ਾਮ, ਹਰੀ ਪਾਲ, ਦੀਪਕ ਕੁਮਾਰ, ਸੁਨੀਲ ਬੰਗਣ, ਅਮਨਦੀਪ ਸਿੰਘ ਲੱਕੀ, ਸੁਨੀਲ ਕੁਮਾਰ ਹਾਜ਼ਰ ਸਨ।ਲੋਕ ਚਰਚੇ, ਲਾਲੀ ਅਤਿ ਨੀਟਾ ਦੁਖ ਸੁਖ ਦੇ ਸਾਥੀ, ਯੇ ਦੋਸਤੀ ਕਿਆ ਬਾਤ।