Monday, November 11, 2019

ਫਰੈਂਡਜ਼ ਕਲੱਬ ਲੱਗੇ ਰਹੋ

ਖੰਨਾ-ਫਰੈਂਡਜ ਕਲੱਬ ਖੰਨਾ ਦੀ ਬੈਠਕ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਸਮੂਹ ਹਾਜਰ ਮੈਂਬਰਾਂ ਨੇ ਪ੍ਰਣ ਕੀਤਾ ਕਿ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਦੇ ਹੋਏ ਨਿਸ਼ਕਾਸ ਸੇਵਾ ਭਾਵਨਾ ਨਾਲ ਸਮਾਜ ਭਲਾਈ ਦੇ ਕਾਰਜ ਜਾਰੀ ਰੱਖੇ ਜਾਣਗੇ। ਇਸ ਮੌਕੇ ਸਕੱਤਰ ਰਾਕੇਸ਼ ਮਿੱਤਲ, ਖਜ਼ਾਨਚੀ ਹਰੀਸ਼ ਬਾਂਸਲ, ਚੇਅਰਮੈਨ ਰਾਜ਼ੇਸ ਜੈਨ, ਸੁਰਿੰਦਰ ਸਿੰਘ ਪਿੰਕੀ, ਪਰਦੀਪ ਭਾਰਦਵਾਜ, ਟੋਨੀ, ਸੋਮਨਾਥ ਲੁਟਾਵਾ, ਰੋਹਿਤ ਅਗਰਵਾਲ, ਲੱਕੀ ਵਰਮਾ, ਵਿਨੋਦ ਭਰਦਵਾਜ, ਗੁਰਦਾਸ ਸਿੰਘ, ਦੀਪਕ ਭਾਰਦਵਾਜ, ਸੁਖਦੇਵ ਮਿੱਡਾ ਹਾਜ਼ਰ ਸਨ। ਲੋਕ ਚਰਚਾ ਲੱਗੇ ਰਹੋ