Monday, November 11, 2019

ਮਾਰਕਫੈੱਡ ਪਲਾਂਟ ਖੰਨਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

ਮਾਰਕਫੈੱਡ ਵਰਕਰ ਯੂਨੀਅਨ ਤੇ ਮਾਰਕਫੈੱਡ ਪਲਾਂਟ ਖੰਨਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ
। ਜਿਸ 'ਚ ਵਿਸ਼ੇਸ਼ ਤੌਰ 'ਤੇ ਜਨਰਲ ਮੈਨੇਜਰ ਰਵਿੰਦਰ ਸ਼ਰਮਾ ਤੇ ਕੌਂਸਲਰ ਸੁਧੀਰ ਸੋਨੂੰ ਨੇ ਸਮੂਲੀਅਤ ਕੀਤੀ। ਯੂਨੀਅਨ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ 9 ਨਵੰਬਰ ਨੂੰ ਪ੍ਰਾਰੰਭ ਕੀਤੇ ਸ੍ਰੀ ਆਖੰਡ ਪਾਠ ਸਾਹਿਬ ਦੇ 11 ਨਵੰਬਰ ਦਿਨ ਸੋਮਵਾਰ ਨੂੰ ਭੋਗ ਪਾਏ ਗਏ। ਭਾਈ ਗੁਰਦਿਆਲ ਸਿੰਘ ਖੰਨੇ ਵਾਲੇ, ਭਾਈ ਸੁਰਿੰਦਰ ਸਿੰਘ ਬੱਬੂ, ਭਾਈ ਹਰਜੀਤ ਸਿੰਘ ਘੁੰਗਰਾਲੀ ਵਾਲਿਆਂ ਨੇ ਗੁਰਬਾਣੀ ਕੀਰਤਨ ਨਾਲ ਸ੍ਰੀ ਗੁਰੂ ਨਾਨਕ ਦੇਵ ਦੇ ਜੀਵਨ 'ਤੇ ਚਾਨਣਾ ਪਾਇਆ। ਜਨਰਲ ਮੈਨੇਜਰ ਰਵਿੰਦਰ ਸ਼ਰਮਾ ਨੇ ਸਮੂਹ ਵਰਕਰਾਂ ਨੂੰ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਸੰਗਤਾਂ ਲਈ ਖੀਰ ਤੇ ਦਾਲ ਰੋਟੀ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਜੀਐੱਸ ਲੋਟੇ, ਪੀਐੱਮ ਅਭਿਸ਼ੇਕ ਕੁਮਾਰ, ਜਨਰਲ ਸਕੱਤਰ ਮਨਜੀਤ ਸਿੰਘ ਮੰਗਾ, ਸੀਐੱਮ ਹਰਵੀਰ ਸਿੰਘ, ਸੁਪਰਡੈਂਟ ਰਣਬੀਰ ਸਿੰਘ ਮਾਨ, ਜਸਵੀਰ ਕੌਰ, ਰੇਖਾ ਰਾਣੀ, ਸੋਨੀ ਗਿੱਲ, ਜਸਵਿੰਦਰ ਸਿੰਘ, ਬਾਬਾ ਗੁਰਮੀਤ ਸਿੰਘ, ਬਲਜੀਤ ਕੁਮਾਰ, ਦੇਵ ਬਰਤ, ਸੁਭਾਸ਼ ਚੰਦਰ ਮਲਕ, ਸਮਸ਼ੇਰ ਸਿੰਘ, ਜਰਨੈਲ ਸਿੰਘ, ਕੇਵਲ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਰਾਕੇਸ਼ ਕੁਮਾਰ, ਮਲਕੀਤ ਸਿੰਘ, ਭਰਪੂਰ ਸਿੰਘ, ਜਗਤਾਰ ਸਿੰਘ ਜੱਗਾ, ਤਰਨਵੀਰ ਸਿੰਘ ਕਾਲੀਰਾਓ, ਰੁਪਿੰਦਰ ਸਿੰਘ ਕਾਲਾ, ਲਛਮਣ ਸਿੰਘ ਹਾਜ਼ਰ ਸਨ।