ਖੰਨਾ ਸ਼ਹਿਰ ਦੇ ਦੌੜਾਕ ਸੁਰਿੰਦਰਪਾਲ ਸਿੰਘ ਜੱਗੀ (70+) ਨੇ ਸਿਟੀ ਰਨ-2019 'ਚ 5 ਕਿਲੋਮੀਟਰ ਦੌੜ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੂੰ ਖੰਨਾ ਦੇ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਵਲੋਂ ਟ੍ਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜੱਗੀ ਵਲੋਂ ਪਹਿਲਾਂ ਵੀ ਇੰਟਰਨੈਸ਼ਨਲ ਸਿੰਘਾਪੁਰ, ਨੈਸ਼ਨਲ ਤਾਮਿਲਨਾਡੂ, ਗੋਆ, ਮਸੂਰ, ਨਾਸਿਕ, ਇਲਾਹਾਬਾਦ, ਲਖਨਊ, ਪੰਜਾਬ ਸਟੇਟ ਖੇਡਾਂ ਸਮੇਤ 100 ਤੋਂ ਵੱਧ ਤਗਮੇ ਹਾਸਿਲ ਕੀਤੇ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਘਰੇਲੂ ਖੁਰਾਕ ਖਾਣ ਲਈ ਪ੍ਰੇਰਿਤ ਕੀਤਾ।