Sunday, January 5, 2020

ਖੰਨਾ ਦੇ ਖ਼ਿਡਾਰੀਆਂ ਨੇ ਜਿੱਤੇ 7 ਤਗਮੇਂ


ਖੰਨਾ--ਚੰਡੀਗੜ੍ਹ ਵਿਖੇ ਹੋਈਆਂ ਮਾਸਟਰਜ ਐਥਲੈਟਿਕਸ ਚੈਂਪੀਅਨਸ਼ਿਪ 'ਚ ਖੰਨਾ ਦੇ ਖ਼ਿਡਾਰੀਆਂ ਵੱਲੋਂ 7 ਤਗਮੇਂ ਜਿੱਤ ਕੇ ਸ਼ਹਿਰ ਦਾ ਨਾਂਅ ਰੋਸ਼ਨ ਕੀਤਾ ਗਿਆ। ਇਸ ਚੈਂਪੀਅਨਸ਼ਿਪ 'ਚ 30 ਸਾਲ ਤੋਂ Àੱਪਰ ਵਰਗ 'ਚ ਮਨਵੀਰ ਸਿੰਘ ਬੂਲੇਪੁਰ ਨੇ ਸੋਨੇ ਦਾ ਤਗਮਾ, 60 ਸਾਲ ਤੋਂ Àੱਪਰ ਵਰਗ 'ਚ ਰਾਮ ਮੂਰਤੀ ਸ਼ਰਮਾ ਨੇ ਸੋਨੇ ਦਾ ਤਗਮਾ, 65 ਸਾਲ ਤੋਂ Àੱਪਰ ਵਰਗ 'ਚ ਸ਼ਿੰਗਾਰਾ ਸਿੰਘ ਨੇ ਚਾਂਦੀ ਦਾ ਤਗਮਾ, 55 ਸਾਲ ਤੋਂ Àੱਪਰ ਵਰਗ 'ਚ ਰਨਵੀਰ ਸਿੰਘ ਨੇ ਸੋਨੇ ਦਾ ਤਗਮਾ, 70 ਸਾਲ ਤੋਂ Àੱਪਰ ਵਰਗ 'ਚ ਸੁਰਿੰਦਰ ਸ਼ਰਮਾ ਨੇ ਸੋਨੇ ਦਾ ਤਗਮਾ, 80 ਸਾਲ ਤੋਂ Àੱਪਰ ਵਰਗ 'ਚ ਜੱਗੀ ਸਿੰਘ ਨੇ ਚਾਂਦੀ ਦਾ ਤਗਮਾ, 85 ਸਾਲ ਤੋਂ Àੱਪਰ ਵਰਗ 'ਚ ਮੰਗਲੂ ਰਾਮ ਨੇ ਸੋਨੇ ਦਾ ਤਗਮਾ ਜਿੱਤ ਕੇ ਸ਼ਹਿਰ ਵਾਸੀਆਂ ਦਾ ਮਾਣ ਵਧਾਇਆ।ਲੋਕ ਚਰਚਾ ਬੱਲੇ